IMG-LOGO
ਹੋਮ ਪੰਜਾਬ: ਸੀ.ਆਈ.ਏ. ਸਟਾਫ ਮੋਹਾਲੀ ਦੀ ਟੀਮ ਵੱਲੋਂ ਲੁੱਟ/ਖੋਹ ਕਰਨ ਵਾਲ਼ਾ ਇੱਕ...

ਸੀ.ਆਈ.ਏ. ਸਟਾਫ ਮੋਹਾਲੀ ਦੀ ਟੀਮ ਵੱਲੋਂ ਲੁੱਟ/ਖੋਹ ਕਰਨ ਵਾਲ਼ਾ ਇੱਕ 06 ਮੈਂਬਰੀ ਗਿਰੋਹ ਗ੍ਰਿਫਤਾਰ...

Admin User - Jun 28, 2025 04:45 PM
IMG

ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਜੂਨ, 2025: ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ  ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਇੱਕ 06 ਮੈਂਬਰੀ ਗਿਰੋਹ ਜੋ ਕਿ ਰਾਤ ਸਮੇਂ ਜ਼ਿਲ੍ਹਾ ਮੋਹਾਲ਼ੀ ਵਿੱਚ ਪੈਂਦੀਆਂ ਮੇਨ ਸੜਕਾਂ ਅਤੇ ਏਅਰਪੋਰਟ ਰੋਡ ਤੇ ਰਾਹਗੀਰਾ, ਕਾਰ ਚਾਲਕਾਂ ਨੂੰ ਧੋਖੇ ਨਾਲ਼ ਆਪਣੇ ਜਾਲ਼ ਵਿੱਚ ਫਸਾਕੇ, ਉਹਨਾਂ ਪਾਸੋਂ ਸਮਾਨ ਦੀ ਲੁੱਟ/ਖੋਹ, ਸਨੈਚਿੰਗ ਅਤੇ ਬਲੈਕਮੇਲ ਕਰਕੇ ਜਬਰੀ ਪ੍ਰਾਪਤੀ ਕਰਦੇ ਸਨ ਦਾ ਪਰਦਾਫਾਸ਼ ਕਰਕੇ 04 ਦੋਸ਼ੀ ਅਤੇ 01 ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ 04 ਮਹਿੰਗੇ ਭਾਅ ਦੇ ਮੋਬਾਇਲ ਫੋਨ ਅਤੇ ਇੱਕ ਪ੍ਰੈਸ ਰਿਪੋਰਟ ਮਾਈਕ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।    

ਮਿਤੀ 22-06-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਐਰੋਸਿਟੀ ਰੋਡ ਪਰ ਮੌਜੂਦ ਸੀ ਤਾਂ ਸੀ.ਆਈ.ਏ. ਸਟਾਫ ਦੇ ASI ਕਰਨਵੀਰ ਸਿੰਘ ਨੂੰ ਮੁੱਖਬਰੀ ਮਿਲ਼ੀ ਕਿ ਦੀਪਕ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਢੰਡਾਰਡੂ, ਜਿਲਾ ਪੰਚਕੂਲਾ, ਹਰਿਆਣਾ, ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ, ਇਰਬਨਪ੍ਰੀਤ ਸਿੰਘ ਉਰਫ ਪਿੰਕੀ ਵਾਸੀ ਸਵਾਸਤਿਕ ਵਿਹਾਰ ਜੀਰਕਪੁਰ ਅਤੇ ਸੰਦੀਪ ਕੌਰ ਉਰਫ ਮਾਹੀ ਪੁੱਤਰੀ ਨੇਕ ਸਿੰਘ ਵਾਸੀ ਮੱਛੀਆ ਵਾਲ਼ੀ ਬਸਤੀ ਜੀਰਾ, ਜ਼ਿਲ੍ਹਾ ਫਿਰੋਜਪੁਰ ਆਪਣੇ ਹੋਰ ਸਾਥੀ/ਸਾਥਣਾਂ ਨਾਲ਼ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਇਹ ਰਾਤ ਸਮੇਂ ਜਿਲਾ ਮੋਹਾਲ਼ੀ ਵਿੱਚ ਪੈਂਦੀਆਂ ਮੇਨ ਸੜਕਾ ਅਤੇ ਏਅਰਪੋਰਟ ਰੋਡ ਤੇ ਰਾਹਗੀਰਾਂ, ਕਾਰ ਚਾਲਕਾਂ ਅਤੇ ਟਰੱਕ ਡਰਾਈਵਰਾਂ ਨੂੰ ਧੋਖੇ ਨਾਲ਼ ਆਪਣੇ ਜਾਲ਼ ਵਿੱਚ ਫਸਾਕੇ, ਉਹਨਾਂ ਪਾਸੋਂ ਸਮਾਨ ਦੀ ਲੁੱਟ/ਖੋਹ, ਸਨੈਚਿੰਗ ਅਤੇ ਬਲੈਕਮੇਲ ਕਰਕੇ ਜਬਰੀ ਪ੍ਰਾਪਰਤੀ ਕਰਦੇ ਹਨ। ਇਹ ਗਰੁੱਪ ਸਾਜਬਾਜ ਹੋ ਕੇ ਪਹਿਲਾਂ ਦੋਸ਼ੀ ਸੰਦੀਪ ਕੌਰ ਉਰਪ ਮਾਹੀ ਨੂੰ ਸੜਕਾਂ ਤੇ ਜਾ ਰਹੇ ਰਾਹਗੀਰਾਂ ਅਤੇ ਟਰੱਕ ਡਰਾਈਵਰਾਂ ਨੂੰ ਰੋਕਕੇ ਉਹਨਾਂ ਨੂੰ ਆਪਣੇ ਜਾਲ਼ ਵਿੱਚ ਫਸਾਉਣ ਲਈ ਕਹਿੰਦੇ ਹਨ, ਜਦੋਂ ਸੰਦੀਪ ਕੌਰ ਨੂੰ ਆਪਣੇ ਜਾਲ਼ ਵਿੱਚ ਫਸਾਕੇ ਟਰੱਕ ਵਿੱਚ ਬੈਠ ਜਾਂਦੀ ਹੈ, ਫਿਰ ਉਹਨਾਂ ਟਰੱਕ ਡਰਾਈਵਰਾਂ ਅਤੇ ਰਾਹਗੀਰਾਂ ਨੂੰ ਬੇਅਬਾਦ ਜਗਾ ਵਿੱਚ ਲੈ ਜਾਂਦੀ ਹੈ। ਜਿੱਥੇ ਇਹ ਆਪਣੇ ਸਾਥੀਆਂ ਨੂੰ ਬੁਲਾ ਲੈਂਦੀ ਹੈ ਅਤੇ ਆਪਣੇ ਸਾਥੀਆਂ ਨਾਲ਼ ਮਿਲ਼ਕੇ ਉਹਨਾਂ ਨੂੰ ਬਲੈਕਮੇਲ ਕਰਕੇ ਸਮਾਨ/ਕੈਸ਼, ਮੋਬਾਇਲ ਫੋਨ ਆਦਿ ਦੀ ਲੁੱਟ/ਖੋਹ ਕਰਦੇ ਸਨ। ਜਿਨਾਂ ਦੇ ਖਿਲਾਫ ਪਹਿਲਾਂ ਵੀ ਸੇਮ ਨੇਚਰ ਦੇ ਮੁਕੱਦਮੇ ਦਰਜ ਹਨ। ਜੋ ਮੁੱਖਬਰੀ ਦੇ ਅਧਾਰ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 78 ਮਿਤੀ 22-06-2025 ਅ/ਧ 318(2), 308(2), 304(2), 3(5) BNS ਥਾਣਾ ਆਈ.ਟੀ. ਸਿਟੀ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਦੋਸ਼ੀਆਂਨ ਨੂੰ ਮਿਤੀ 22-06-2025 ਨੂੰ ਹੀ ਰੇਡਾਂ ਕਰਕੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ। 

ਤਰੀਕਾ ਵਾਰਦਾਤ:-

ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ਣ ਸੰਦੀਪ ਕੌਰ ਜੋ ਕਿ ਰਾਤ ਸਮੇਂ ਏਅਰਪੋਰਟ ਰੋਡ, ਜੀਰਕਪੁਰ-ਬਨੂੜ ਰੋਡ, ਜੀਰਕਪੁਰ-ਪੰਚਕੂਲਾ ਰੋਡ ਅਤੇ ਹੋਰ ਮੇਨ ਰੋਡਾ ਤੇ ਲੇਟ ਨਾਈਟ ਆਪਣੇ ਸਾਥੀਆਂ ਨਾਲ਼ ਲਾਈਵ ਲੋਕੇਸ਼ਨ ਸ਼ੇਅਰ ਕਰਕੇ ਇਕੱਲੀ ਖੜੀ ਹੋ ਜਾਂਦੀ ਸੀ ਤੇ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਰਸਤਾ ਪੁੱਛਣ ਅਤੇ ਲਿਫਟ ਲੈਣ ਦੇ ਬਹਾਨੇ ਉਹਨਾਂ ਦੀਆਂ ਕਾਰਾਂ, ਟਰੱਕਾਂ ਵਿੱਚ ਬੈਠ ਜਾਂਦੀ ਸੀ ਤੇ ਅੱਗੇ ਜਾ ਕੇ ਬਹਾਨੇ ਨਾਲ਼ ਉਹਨਾਂ ਨੂੰ ਆਪਣੇ ਜਾਲ਼ ਵਿੱਚ ਫਸਾਕੇ ਗੱਡੀ ਰੁਕਵਾ ਲੈਂਦੀ ਸੀ ਤੇ ਇਸੇ ਦੌਰਾਨ ਇਸਦੇ ਬਾਕੀ ਗੈਂਗ ਮੈਂਬਰ ਉੱਥੇ ਪੁੱਜਕੇ ਰਾਹਗੀਰ ਵਿਅਕਤੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਸਨ ਅਤੇ ਉਹਨਾਂ ਨੂੰ ਬਲੈਕਮੇਲ ਕਰਕੇ, ਉਹਨਾਂ ਪਾਸੋਂ ਸਾਰੇ ਪੈਸੇ, ਮੋਬਾਇਲ ਫੋਨ ਆਦਿ ਦੀ ਲੁੱਟ ਕਰ ਲੈਂਦੇ ਸਨ। ਦੋਸ਼ੀ ਉਹਨਾਂ ਨੂੰ ਬਲੈਕਮੇਲ ਕਰਕੇ ਡਰਾਉਂਦੇ ਸਨ ਕਿ ਅਗਰ ਉਹਨਾਂ ਨੇ ਪੁਲਿਸ ਕੰਪਲੇਟ ਕੀਤੀ ਜਾਂ ਰੌਲ਼ਾ ਪਾਇਆ ਤਾਂ ਉਹਨਾਂ ਦੀ ਵੀਡੀਓ ਸ਼ੋਸ਼ਲ ਮੀਡੀਆਂ ਤੇ ਜਨਤਕ ਕਰ ਦੇਣਗੇ। ਦੋਸ਼ੀ ਇਰਬਨਪ੍ਰੀਤ ਸਿੰਘ ਅਤੇ ਦੋਸ਼ੀ ਹਰਜਿੰਦਰ ਸਿੰਘ ਉਰਫ ਲਾਡੀ ਵਾਰਦਾਤ ਕਰਨ ਸਮੇਂ ਆਪਣੇ ਆਪ ਨੂੰ ਪ੍ਰੈਸ ਰਿਪੋਰਟ ਦੱਸਦੇ ਸਨ। ਦੋਸ਼ੀਆਂਨ ਨੇ ਥਾਣਾ ਆਈ.ਟੀ. ਸਿਟੀ ਅਤੇ ਥਾਣਾ ਜੀਰਕਪੁਰ ਦੇ ਏਰੀਆ ਵਿੱਚ ਸਨੈਚਿੰਗ, ਲੁੱਟ/ਖੋਹ ਅਤੇ ਬਲੈਕਮੇਲਿੰਗ ਦੀਆਂ 20 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ।   

ਪੁੱਛਗਿੱਛ ਦੋਸ਼ੀ:- 

1. ਦੋਸ਼ੀ ਦੀਪਕ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਢੰਡਾਰਡੂ, ਥਾਣਾ ਚੰਡੀ ਮੰਦਿਰ, ਪੰਚਕੂਲਾ, ਹਰਿਆਣਾ ਜਿਸਦੀ ਉਮਰ ਕ੍ਰੀਬ 29 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਹੋਟਲ ਜੀ ਪਲਾਜਾ ਜੀਰਕਪੁਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਜੀਰਕਪੁਰ ਵਿਖੇ ਐਕਸਟੌਰਸ਼ਨ ਦਾ ਮੁਕੱਦਮਾ ਦਰਜ ਰਜਿਸਟਰ ਹੈ। ਇਸ ਤੋਂ ਇਲਾਵਾ ਦੋਸ਼ੀ ਖਿਲਾਫ ਹਰਿਆਣਾ ਸਟੇਟ ਵਿੱਚ ਅੱਡ-ਅੱਡ ਧਾਰਾਵਾਂ ਅਧੀਨ ਕ੍ਰੀਬ 15 ਮੁਕੱਦਮਾ ਦਰਜ ਰਜਿਸਟਰ ਹਨ। 

2. ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ ਥਾਣਾ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 29 ਸਾਲ ਹੈ, ਜੋ 08 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਬਨੂੜ, ਥਾਣਾ MDC ਪੰਚਕੂਲਾ, ਥਾਣਾ ਸਿਟੀ ਅੰਬਾਲ਼ਾ, ਥਾਣਾ ਸਿਟੀ ਰੋਪੜ, ਥਾਣਾ ਸਦਰ ਰਾਜਪੁਰਾ ਅਤੇ ਜੀਰਕਪੁਰ ਵਿੱਚ ਆਰਮਜ ਐਕਟ, ਕਤਲ, ਲੜਾਈ-ਝਗੜੇ ਅਤੇ ਐਕਸਟੌਰਸ਼ਨ ਦੇ ਕ੍ਰੀਬ 07 ਮੁਕੱਦਮੇ ਦਰਜ ਹਨ। 

3. ਦੋਸ਼ੀ ਇਰਬਨਪ੍ਰੀਤ ਸਿੰਘ ਉਰਫ ਪਿੰਕੀ ਪੁੱਤਰ ਮੇਹਰ ਸਿੰਘ ਵਾਸੀ ਮਕਾਨ ਨੰ: 739 ਸਵਾਸਤਿਕ ਵਿਹਾਰ, ਜੀਰਕਪੁਰ ਜਿਸਦੀ ਉਮਰ ਕ੍ਰੀਬ 34 ਸਾਲ ਹੈ, ਜਿਸਨੇ ਬੀ.ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੇ ਘਰ ਤੋਂ ਗ੍ਰਿਫਥਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਰਾਜਪੁਰਾ, ਥਾਣਾ ਜੀਰਕਪੁਰ, ਥਾਣਾ ਡੇਰਾਬਸੀ ਅਤੇ ਥਾਣਾ ਸੋਹਾਣਾ ਵਿੱਚ ਲੁੱਟ/ਖੋਹ, ਚੋਰੀ ਅਤੇ ਆਰਮਜ ਐਕਟ ਦੇ 04 ਮੁਕੱਦਮੇ ਦਰਜ ਹਨ।  

4. ਦੋਸ਼ਣ ਸੰਦੀਪ ਕੌਰ ਉਰਫ ਮਾਹੀ ਪੁੱਤਰੀ ਨੇਕ ਸਿੰਘ ਵਾਸੀ ਮੱਛੀਆ ਵਾਲ਼ੀ ਬਸਤੀ ਜੀਰਾ, ਥਾਣਾ ਸਿਟੀ ਜੀਰਾ, ਜਿਲਾ ਫਿਰੋਜਪੁਰ ਜਿਸਦੀ ਉਮਰ ਕ੍ਰੀਬ 35 ਸਾਲ ਹੈ, ਜੋ ਅਨਪੜ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਹੋਟਲ ਜੀ ਪਲਾਜਾ ਜੀਰਕਪੁਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ਣ ਦੇ ਖਿਲਾਫ ਪਹਿਲਾਂ ਵੀ ਥਾਣਾ ਜੀਰਕਪੁਰ ਵਿੱਚ ਲੁੱਟ/ਖੋਹ ਅਤੇ ਐਕਸਟੌਰਸ਼ਨ ਦੇ 02 ਮੁਕੱਦਮੇ ਦਰਜ ਹਨ। 

5. ਦੋਸ਼ੀ ਉਪੇਂਦਰ ਪਨਵਰ ਉਰਫ ਲੱਕੀ ਚੌਧਰੀ ਪੁੱਤਰ ਮੇਨਪਾਲ ਸਿੰਘ ਵਾਸੀ ਪਿੰਡ ਨੈਨਖੇੜੀ ਥਾਣਾ ਰਾਮਪੁਰ ਮਨੀਹਰਨ, ਜਿਲਾ ਸਹਾਰਨਪੁਰ, ਯੂ.ਪੀ. ਹਾਲ ਵਾਸੀ ਮਕਾਨ ਨੰ: 595 ਪਿੰਡ ਬੀਰਗੜ੍ਹ ਥਾਣਾ ਚੰਡੀ ਮੰਦਿਰ, ਜਿਲਾ ਪੰਚਕੂਲਾ ਹਰਿਆਣਾ ਜਿਸਦੀ ਉਮਰ ਕ੍ਰੀਬ 36 ਸਾਲ ਹੈ, ਜਿਸਨੇ ਬੀ.ਐਸ.ਈ. ਦੀ ਪੜਾਈ ਕੀਤੀ ਹੋਈ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਮਿਤੀ 28-06-2025 ਨੂੰ ਉਸਦੇ ਘਰ ਪਿੰਡ ਨੈਨਖੇੜੀ, ਯੂ.ਪੀ. ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਪੰਚਕੂਲਾ ਅਤੇ ਥਾਣਾ ਜੀਰਕਪੁਰ ਵਿੱਚ ਆਰਮਜ ਐਕਟ ਅਤੇ ਜੂਏ ਦੇ 02 ਮੁਕੱਦਮੇ ਦਰਜ ਹਨ।

6. ਸੰਨੀ ਕੁਮਾਰ ਸਚਦੇਵਾ ਪੁੱਤਰ ਸੁਰਿੰਦਰ ਸਚਦੇਵਾ ਵਾਸੀ ਪੰਚਪੀਰ ਨਗਰ ਅਬੋਹਰ, ਜਿਲਾ ਫਾਜਿਲਕਾ। (ਗ੍ਰਿਫਤਾਰੀ ਬਾਕੀ ਹੈ)

     02 ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। 02 ਦੋਸ਼ੀਆਂ ਅਤੇ 01 ਦੋਸ਼ਣ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਬੰਦ ਜੇਲ ਕਰਵਾਇਆ ਜਾ ਚੁੱਕਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.