IMG-LOGO
ਹੋਮ ਪੰਜਾਬ: ਡੇਂਗੂ ਖਿਲਾਫ਼ ਜੰਗ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਘਰ-ਘਰ...

ਡੇਂਗੂ ਖਿਲਾਫ਼ ਜੰਗ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਘਰ-ਘਰ ਜਾ ਕੇ ਡੇਂਗੂ ਲਾਰਵਾ ਦੀ ਚੈਕਿੰਗ...

Admin User - Jun 27, 2025 04:15 PM
IMG

ਪਟਿਆਲਾ, 27 ਜੂਨ - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦੇ ਤਹਿਤ ਪਟਿਆਲਾ ਦੇ ਰਣਜੀਤ ਨਗਰ ਇਲਾਕੇ ਵਿੱਚ ਦੌਰਾ ਕਰਕੇ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਾਂਗੀਆਂ ਬਿਮਾਰੀਆਂ ਰਾਹੀਂ ਹੋਣ ਵਾਲੇ ਖਤਰੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।

ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਘਰ-ਘਰ ਜਾ ਕੇ ਪਾਣੀ ਭਰੇ ਭਾਂਡਿਆਂ, ਗਮਲਿਆਂ, ਪਾਰਕਾਂ, ਪਸ਼ੂਆਂ ਦੇ ਪਾਣੀ ਦੇ ਭਾਂਡਿਆਂ ਅਤੇ ਕਾਰ ਸਰਵਿਸ ਸਟੇਸ਼ਨਾਂ ਦੀ ਜਾਂਚ ਕੀਤੀ, ਜਿੱਥੇ ਡੇਂਗੂ ਲਾਰਵਾ ਪੈਦਾ ਹੋ ਸਕਦਾ ਸੀ। ਕਈ ਥਾਵਾਂ ’ਤੇ ਲਾਰਵਾ ਮਿਲਣ ਉੱਤੇ ਉਨ੍ਹਾਂ ਨੇ ਉਸ ਨੂੰ ਤੁਰੰਤ ਨਸ਼ਟ ਕਰਵਾਇਆ ਅਤੇ ਲੋਕਾਂ ਨੂੰ ਆਪਣੇ ਘਰ ਅਤੇ ਆਲੇ ਦੁਆਲੇ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਰਫ਼ ਹਫ਼ਤੇ ’ਚ ਇੱਕ ਵਾਰ ਪਾਣੀ ਵਾਲੀਆਂ ਥਾਵਾਂ ਨੂੰ ਖਾਲੀ ਕਰਨ ਨਾਲ ਡੇਂਗੂ ਮੱਛਰ ਦੇ ਪੈਦਾ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਹਰ ਸ਼ੁੱਕਰਵਾਰ ਸਵੇਰੇ 9 ਤੋਂ 10 ਵਜੇ ਤੱਕ ਆਪਣੇ ਘਰ ਅਤੇ ਗਰਦਵਿੱਚ ਖੜ੍ਹੇ ਪਾਣੀ ਨੂੰ ਹਟਾ ਕੇ ਮੱਛਰ ਦੇ ਲਾਰਵੇ ਦੇ ਜੀਵਨ ਚੱਕਰ ਨੂੰ ਤੋੜਨ ਵਿੱਚ ਭਾਗੀਦਾਰੀ ਨਿਭਾਓ।

ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲਬਧ ਹੈ ਅਤੇ ਮਰੀਜ਼ਾਂ ਲਈ ਵਾਧੂ ਬੈੱਡ ਵੀ ਰਾਖਵੇ ਰੱਖੇ ਗਏ ਹਨ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਐਸ.ਐਮ.ਓ. ਡਾ. ਮੋਨਿਕਾ ਅਤੇ ਡਾ. ਸੁਮਿਤ ਸਿੰਘ ਸਮੇਤ ਸਿਹਤ ਵਿਭਾਗ ਦੀ ਟੀਮ ਵੀ ਮੌਜੂਦ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.