IMG-LOGO
ਹੋਮ ਪੰਜਾਬ: ਪੁਲਿਸ ਨੇ ਬਿਕਰਮ ਮਜੀਠੀਆ 'ਤੇ ਕੱਸਿਆ ਸ਼ਿਕੰਜਾ, ਇੱਕ ਹੋਰ ਨਵਾਂ...

ਪੁਲਿਸ ਨੇ ਬਿਕਰਮ ਮਜੀਠੀਆ 'ਤੇ ਕੱਸਿਆ ਸ਼ਿਕੰਜਾ, ਇੱਕ ਹੋਰ ਨਵਾਂ ਕੇਸ ਦਰਜ ਕਰ ਸਕਦੀ ਹੈ ਪੁਲਿਸ

Admin User - Jun 27, 2025 12:13 PM
IMG

ਚੰਡੀਗੜ੍ਹ- ਪੁਲਿਸ ਨੇ ਬਿਕਰਮ ਮਜੀਠੀਆ 'ਤੇ ਸ਼ਿਕੰਜਾ ਕੱਸਿਆ ਹੈl ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਉਨ੍ਹਾਂ ਸਮਰਥਕਾਂ ਨੂੰ ਪੁਲਿਸ ਵਿਰੁੱਧ ਭੜਕਾਉਣ ਦੀ ਸ਼ਿਕਾਇਤ ਦਰਜ ਕੀਤੀ ਹੈl ਜਾਂਚ ਟੀਮ ਨੇ ਮਜੀਠੀਆ ਵਿਰੁੱਧ ਅਧਿਕਾਰੀਆਂ ਨੂੰ ਧਮਕੀਆਂ ਦੇਣ, ਧੱਕਾ-ਮੁੱਕੀ ਕਰਨ, ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਣ ਅਤੇ ਸਮਰਥਕਾਂ ਨੂੰ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਗਈ ਹੈl ਦਸ ਦੇਈਏ ਕਿ ਵਿਜੀਲੈਂਸ ਟੀਮ ਨੂੰ ਉਸ ਘਰ ਵਿੱਚ ਕੇਸ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਬਾਰੇ ਜਾਣਕਾਰੀ ਮਿਲੀ ਸੀl  ਵਿਜੀਲੈਂਸ ਟੀਮ ਦੀ ਸ਼ਿਕਾਇਤ ਅਨੁਸਾਰ ਸਮਰਥਕਾਂ ਨੂੰ ਜਾਣਬੁੱਝ ਕੇ ਉਸ ਜਗ੍ਹਾ ਦੀ ਤਲਾਸ਼ੀ ਰੋਕਣ ਲਈ ਭੜਕਾਇਆ ਗਿਆ ਸੀl ਇਸ ਦੌਰਾਨ ਵਿਜੀਲੈਂਸ ਟੀਮ 'ਤੇ ਉਨ੍ਹਾਂ ਨੂੰ ਸਬੂਤ ਇਕੱਠੇ ਕਰਨ ਤੋਂ ਰੋਕਣ ਲਈ ਹਮਲਾ ਕੀਤਾ ਗਿਆ ਸੀ। ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਅਤੇ 540 ਕਰੋੜ ਰੁਪਏ ਦੇ ਡਰੱਗ ਮਨੀ ਨਾਲ ਡੂੰਘਾ ਸਬੰਧ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਵਿੱਚ ਮਜੀਠੀਆ ਵਿਰੁੱਧ ਨਵਾਂ ਕੇਸ ਦਰਜ ਕਰ ਸਕਦੀ ਹੈ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.