IMG-LOGO
ਹੋਮ ਪੰਜਾਬ: ਨਸ਼ਾ ਮੁਕਤ ਪੰਜਾਬ ਵੱਲ ਕਦਮ: ਮੋਗਾ ਦੇ ਪਿੰਡ ਦਾਰਾਪੁਰ 'ਚ...

ਨਸ਼ਾ ਮੁਕਤ ਪੰਜਾਬ ਵੱਲ ਕਦਮ: ਮੋਗਾ ਦੇ ਪਿੰਡ ਦਾਰਾਪੁਰ 'ਚ ਪੰਜਾਬ ਦੀ ਪਹਿਲੀ ਆਧੁਨਿਕ ਸਰਕਾਰੀ ਜਿੰਮ ਦਾ ਉਦਘਾਟਨ...

Admin User - Jun 26, 2025 05:03 PM
IMG

ਮੋਗਾ, 26 ਜੂਨ 2025 – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਨਵੇਂ ਪੱਖੋਂ ਮਜ਼ਬੂਤੀ ਮਿਲ ਰਹੀ ਹੈ, ਜਦ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਦੇ ਲੋਕ ਨਸ਼ਾ ਮੁਕਤ ਸਮਾਜ ਬਣਾਉਣ ਵਿੱਚ ਸਰਕਾਰ ਦਾ ਹਮਦਰਦ ਬਣ ਰਹੇ ਹਨ। ਲੋਕ ਨਸ਼ਿਆਂ ਖਿਲਾਫ਼ ਆਵਾਜ਼ ਉਠਾ ਰਹੇ ਹਨ ਤੇ ਆਪਣਾ ਯੋਗਦਾਨ ਦੇ ਰਹੇ ਹਨ। ਇਸੇ ਅੰਦਰਗਤ, ਮੋਗਾ ਦੇ ਪਿੰਡ ਦਾਰਾਪੁਰ ਵਿਖੇ ਨੌਜਵਾਨਾਂ ਨੂੰ ਨਿਰੋਗ ਜੀਵਨ ਵੱਲ ਮੋੜਨ ਲਈ ਇੱਕ ਆਧੁਨਿਕ ਅਤੇ ਸਰਕਾਰੀ ਜਿੰਮ ਦੀ ਸਥਾਪਨਾ ਕੀਤੀ ਗਈ ਹੈ।

ਇਹ ਜਿੰਮ ਪੰਜਾਬ ਦੀ ਆਪਣੀ ਕਿਸਮ ਦੀ ਪਹਿਲੀ ਸਰਕਾਰੀ ਮਾਡਲ ਜਿੰਮ ਹੈ, ਜਿਸਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਵਿਸ਼ੇਸ਼ ਤੌਰ 'ਤੇ ਕੀਤਾ ਗਿਆ। ਉਨ੍ਹਾਂ ਇਸ ਜਿੰਮ ਨੂੰ ਹੋਰ ਪਿੰਡਾਂ ਲਈ ਰੋਲ ਮਾਡਲ ਕਹਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਇਹ ਜਿੰਮ 22 ਲੱਖ ਰੁਪਏ ਦੀ ਲਾਗਤ ਨਾਲ 6 ਮਹੀਨਿਆਂ ਵਿੱਚ ਤਿਆਰ ਹੋਈ ਹੈ। ਇਸ ਪ੍ਰੋਜੈਕਟ ਵਿੱਚ ਪਿੰਡ ਪੰਚਾਇਤ ਅਤੇ ਵਾਸੀਆਂ ਨੇ ਵੀ ਵਧ-ਚੜ੍ਹ ਕੇ ਭਾਗ ਲਿਆ। ਇਲਾਵਾ, ਪਿੰਡ ਵਿੱਚ ਸਾਇੰਸ ਲੈਬ, 15 ਲੱਖ ਰੁਪਏ ਦੀ ਲਾਗਤ ਨਾਲ ਪਾਰਕ, ਅਤੇ 1 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰੋਡ ਓਵਰ ਬ੍ਰਿਜ ਦਾ ਕੰਮ ਵੀ ਚੱਲ ਰਿਹਾ ਹੈ।

ਜਿਲ੍ਹਾ ਪ੍ਰਸ਼ਾਸਨ ਅਤੇ ਹੋਰ ਵਿਧਾਇਕਾਂ ਦੀ ਹਾਜ਼ਰੀ ‘ਚ ਇਹ ਸਮਾਰੋਹ ਹੋਇਆ ਜਿਸ ‘ਚ ਐਸ.ਐਸ.ਪੀ. ਤੋਂ ਲੈ ਕੇ ਪੰਚਾਇਤ ਮੈਬਰਾਂ ਤੱਕ ਸਾਰੇ ਸ਼ਾਮਲ ਹੋਏ। ਇਨ੍ਹਾਂ ਉਪਰਾਲਿਆਂ ਰਾਹੀਂ ਪੰਜਾਬ ਸਰਕਾਰ ਆਪਣੀ ਵਚਨਬੱਧਤਾ ਸਾਬਤ ਕਰ ਰਹੀ ਹੈ ਕਿ ਉਹ ਨਸ਼ਿਆਂ ਨੂੰ ਨਿਕਰ ਸਕੇ ਤਕ ਖਤਮ ਕਰਕੇ ਪੰਜਾਬ ਨੂੰ ਤੰਦਰੁਸਤ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਕਮਰ ਕੱਸ ਚੁੱਕੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.