ਤਾਜਾ ਖਬਰਾਂ
ਅੰਮ੍ਰਿਤਸਰ, 26 ਜੂਨ -
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਯੁਕਤੀ ਸੰਬੰਧੀ ਸੇਵਾ ਨਿਯਮਾਂ ਦੀ ਸਮੀਖਿਆ ਕਰਨ ਲਈ 34 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।
ਇਹ ਕਮੇਟੀ ਸਿੱਖ ਧਰਮ ਦੀਆਂ ਵੱਖ-ਵੱਖ ਸੰਪ੍ਰਦਾਵਾਂ, ਜਥੇਬੰਦੀਆਂ, ਧਾਰਮਿਕ ਵਿਦਵਾਨਾਂ, ਯੂਨੀਵਰਸਿਟੀਆਂ ਦੇ ਉਚ ਅਧਿਕਾਰੀਆਂ ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖ ਲੀਡਰਾਂ ਨੂੰ ਸ਼ਾਮਲ ਕਰਕੇ ਬਣਾਈ ਗਈ ਹੈ। ਕਮੇਟੀ ਵਿੱਚ ਤਖ਼ਤ ਸਾਹਿਬਾਨ ਨਾਲ ਸੰਬੰਧਿਤ ਧਾਰਮਿਕ ਅਧਿਕਾਰੀਆਂ ਦੇ ਨਾਲ ਨਾਲ, ਪ੍ਰਮੁੱਖ ਸੰਤ, ਉਦਾਸੀਨ, ਨਿਰਮਲੇ, ਖਾਲਸਾ ਪੰਥ ਦੇ ਪ੍ਰਤਿਨਿਧੀ, ਵਾਈਸ ਚਾਂਸਲਰ, ਗੁਰਬਾਣੀ ਵਿਦਵਾਨ, ਵਿਦੇਸ਼ੀ ਸਿੱਖ ਪ੍ਰਤਿਨਿਧੀ ਅਤੇ SGPC ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ (ਕੋਆਰਡੀਨੇਟਰ) ਵੀ ਸ਼ਾਮਲ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਹੀ ਬਹੁਤ ਸਾਰੀਆਂ ਸੰਪ੍ਰਦਾਵਾਂ ਅਤੇ ਵਿਦਵਾਨਾਂ ਵੱਲੋਂ ਆਪਣੇ ਲਿਖਤੀ ਸੁਝਾਅ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ, ਦਲ ਖਾਲਸਾ, ਅਖੰਡ ਕੀਰਤਨੀ ਜਥਾ, ਪੰਥਕ ਤਾਲਮੇਲ ਸੰਗਠਨ, ਸਿੱਖ ਕੌਂਸਲ ਯੂਕੇ, ਆਦਿ ਸ਼ਾਮਲ ਹਨ। ਹੁਣ ਇਹ ਨਵੀਂ ਬਣੀ ਕਮੇਟੀ ਉਹਨਾਂ ਸੁਝਾਵਾਂ ਦੀ ਵਿਸਥਾਰ ਨਾਲ ਸਮੀਖਿਆ ਕਰਕੇ ਆਪਣੀ ਰਿਪੋਰਟ SGPC ਨੂੰ ਪੇਸ਼ ਕਰੇਗੀ, ਜੋ ਆਉਣ ਵਾਲੇ ਸਮੇਂ ਵਿੱਚ ਨੀਤੀਗਤ ਫੈਸਲਿਆਂ ਲਈ ਮਾਰਗਦਰਸ਼ਕ ਹੋਵੇਗੀ।
Get all latest content delivered to your email a few times a month.