ਤਾਜਾ ਖਬਰਾਂ
ਚੰਡੀਗੜ੍ਹ, 25 ਜੂਨ — ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਅਤੇ ਸਾਬਕਾ ਰਾਜ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ। ਸਵੇਰੇ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ, ਜਿੱਥੇ ਉਹ ਆਪਣੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਦੇ ਨਾਲ ਮੌਜੂਦ ਸਨ। ਛਾਪੇਮਾਰੀ ਤੋਂ ਬਾਅਦ, ਉਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ। ਵਿਜੀਲੈਂਸ ਅਤੇ ਪੁਲਿਸ ਦੀ ਟੀਮ ਉਨ੍ਹਾਂ ਨੂੰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਲੈ ਗਈ, ਜਦ ਕਿ ਘਰ ਦੇ ਬਾਹਰ ਅਕਾਲੀ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਚਲ ਰਹੀ ਸੂਬਾ-ਪੱਧਰੀ ਮੁਹਿੰਮ ਦਾ ਹਿੱਸਾ ਸੀ। ਵਿਜੀਲੈਂਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਇੱਕੋ ਸਮੇਂ 26 ਥਾਵਾਂ 'ਤੇ ਛਾਪੇ ਮਾਰੇ। ਇਹ ਛਾਪੇ ਅੰਮ੍ਰਿਤਸਰ, ਮਜੀਠਾ, ਸੰਗਰੂਰ, ਤਰਨਤਾਰਨ, ਲੁਧਿਆਣਾ, ਪਠਾਨਕੋਟ ਅਤੇ ਹੁਸ਼ਿਆਰਪੁਰ ਸਮੇਤ ਕੁਝ ਹੋਰ ਥਾਵਾਂ 'ਤੇ ਹੋਏ। ਮਜੀਠੀਆ ਦੇ ਘਰ ਤੋਂ ਇਲਾਵਾ ਚੰਡੀਗੜ੍ਹ ਅਤੇ ਹੋਰ 9 ਥਾਵਾਂ 'ਤੇ ਵੀ ਜਾਂਚ ਕੀਤੀ ਗਈ। ਵਿਜੀਲੈਂਸ ਮੁਖੀ ਦੀ ਜਾਣਕਾਰੀ ਮੁਤਾਬਕ, ਇਹ ਕਾਰਵਾਈ ਸੂਚਨਾ ਅਧਾਰਤ ਅਤੇ ਨਸ਼ਾ ਖ਼ਿਲਾਫ਼ ਚਲ ਰਹੀ ਲੜਾਈ ਦਾ ਹਿੱਸਾ ਹੈ।
ਆਪ ਆਗੂਆਂ ਨੇ ਇਸ ਕਾਰਵਾਈ ਨੂੰ ਇਤਿਹਾਸਕ ਕਦਮ ਦੱਸਿਆ। ਬਲਤੇਜ ਪੰਨੂ ਨੇ ਕਿਹਾ ਕਿ 2007 ਤੋਂ 2017 ਤੱਕ ਨਸ਼ਿਆਂ ਨੇ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਮਾਨ ਸਰਕਾਰ ਇਸ ਜੰਗ ਨੂੰ ਫੈਸਲਾਕੁੰਨ ਪੜਾਅ 'ਤੇ ਲੈ ਆਈ ਹੈ। ਆਮ ਆਦਮੀ ਪਾਰਟੀ ਦੇ ਹੋਰ ਆਗੂ, ਦੀਪਕ ਬਾਲੀ ਨੇ ਵੀ ਕਿਹਾ ਕਿ ਮਜੀਠੀਆ ਦੇ ਘਰ ਛਾਪਾ ਸਰਕਾਰ ਦੀ ਹਿੰਮਤ ਦਾ ਪ੍ਰਮਾਣ ਹੈ, ਜੋ ਨਸ਼ਾ ਤਸਕਰਾਂ ਨੂੰ ਬਖ਼ਸ਼ਣ ਵਾਲੀ ਨਹੀਂ। AAP ਨੇ ਸਾਫ਼ ਕੀਤਾ ਕਿ ਉਹ ਬਿਨਾਂ ਕਿਸੇ ਡਰ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
ਪੂਰੀ ਖ਼ਬਰ ਦੇਖਣ ਲਈ ਹੁਣੇ ਲਿੰਕ ਤੇ ਕਲਿਕ ਕਰੋ:
👉https://www.facebook.com/share/r/1CG8G1YEgj/
Get all latest content delivered to your email a few times a month.