ਤਾਜਾ ਖਬਰਾਂ
ਮਲੇਰਕੋਟਲਾ, 24 ਜੂਨ- ਜ਼ਿਲ੍ਹਾ ਮਲੇਰਕੋਟਲਾ ਵਿੱਚ ਚੋਰੀ ਅਤੇ ਲੁੱਟ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਦੇ ਉਦੇਸ਼ ਨਾਲ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੇ ਆਦੇਸ਼ਾਂ ਅਧੀਨ ਚਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ। ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸਤਪਾਲ ਸ਼ਰਮਾ ਨੇ ਦੱਸਿਆ ਕਿ ਉਪ ਕਪਤਾਨ ਸਤੀਸ਼ ਕੁਮਾਰ ਅਤੇ ਇਨਸਪੈਕਟਰ ਹਰਸਮਿਰਨਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਟੀਮ ਨੇ ਐੱਸ.ਆਈ. ਹਰਜੀਤ ਸਿੰਘ (496/ਸੰਗਰੂਰ) ਦੀ ਮਦਦ ਨਾਲ ਮੁਕੱਦਮਾ ਨੰ: 152 ਦਰਜ ਕਰਕੇ ਅਮਾਂਗੜ ਫਾਟਕ ਵਿਖੇ ਨਾਕਾਬੰਦੀ ਦੌਰਾਨ ਦੋ ਮੁਲਜ਼ਮਾਂ- ਹੈਪੀ ਸਿੰਘ ਉਰਫ ਗੁੱਡੀ (ਵਾਸੀ ਰਾਮ ਨਗਰ ਬਸਤੀ, ਸੰਗਰੂਰ) ਅਤੇ ਮੁਹੰਮਦ ਸਾਹਿਦ ਉਰਫ ਸਾਹਿਲ (ਵਾਸੀ ਚਮੜੀ ਵਾਲਾ ਖੂਹ, ਮਲੇਰਕੋਟਲਾ) ਨੂੰ ਗ੍ਰਿਫਤਾਰ ਕੀਤਾ।
ਮੁਲਜ਼ਮਾਂ ਕੋਲੋਂ ਸ਼ੁਰੂਆਤ ਵਿੱਚ 2 ਬਿਨਾਂ ਨੰਬਰ ਪਲੇਟ ਵਾਲੀਆਂ ਸਪਲੈੰਡਰ ਮੋਟਰਸਾਈਕਲਾਂ ਬਰਾਮਦ ਹੋਈਆਂ। ਪੁਲਿਸ ਰਿਮਾਂਡ ਦੌਰਾਨ ਹੋਈ ਪੁੱਛਗਿੱਛ 'ਚ ਹੋਰ 6 ਮੋਟਰਸਾਈਕਲਾਂ ਵੀ ਮਿਲੀਆਂ - ਜਿਨ੍ਹਾਂ ਵਿੱਚ 4 ਹੋਰ ਸਪਲੈੰਡਰ, 2 ਪਲੇਟੀਨਾ, 1 ਹੀਰੋ ਡੀਲਕਸ ਅਤੇ 1 ਮੋਡੀਫਾਈ ਕੀਤੀ ਡਿਸਕਵਰ ਮੋਟਰਸਾਈਕਲ ਸ਼ਾਮਿਲ ਹਨ। ਇਹ ਸਾਰੀਆਂ ਵਾਹਨ ਮਲੇਰਕੋਟਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਚੋਰੀ ਕੀਤੀਆਂ ਗਈਆਂ ਸਨ।
ਪੁਲਿਸ ਹਾਲੇ ਵੀ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਚੋਰੀਆਂ ਸੰਬੰਧੀ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।
Get all latest content delivered to your email a few times a month.