IMG-LOGO
ਹੋਮ ਪੰਜਾਬ: ਇੱਕੋ ਪਰਿਵਾਰ ਦੇ 3 ਜੀਆਂ ਦੀ ਗੱਡੀ ਚੋਂ ਮਿਲੀ ਲਾਸ਼,...

ਇੱਕੋ ਪਰਿਵਾਰ ਦੇ 3 ਜੀਆਂ ਦੀ ਗੱਡੀ ਚੋਂ ਮਿਲੀ ਲਾਸ਼, ਪੜ੍ਹੋ ਪੂਰੀ ਖ਼ਬਰ ...

Admin User - Jun 23, 2025 12:03 PM
IMG

ਪਟਿਆਲਾ ਦੇ ਨੇੜਲੇ ਇਲਾਕੇ ਬਨੂੜ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤੇਪਲਾ ਰੋਡ ਨੇੜੇ ਪਿੰਡ ਚੰਗੇਰਾ ਵੱਲ ਮੜਦੇ ਰਸਤੇ ਤੋਂ ਲੰਘ ਰਹੇ ਕੁਝ ਲੋਕਾਂ ਨੇ ਇੱਕ ਫਾਰਚੂਨਰ ਗੱਡੀ ਵਿੱਚ ਤਿੰਨ ਲਾਸ਼ਾਂ ਦੇਖੀਆਂ। ਮੌਕੇ 'ਤੇ ਪੁੱਜੀ ਪੁਲਿਸ ਨੂੰ ਪਤਾ ਲੱਗਾ ਕਿ ਇਹ ਲਾਸ਼ਾਂ ਸੰਦੀਪ ਸਿੰਘ (45), ਉਸ ਦੀ ਪਤਨੀ ਮਨਦੀਪ ਕੌਰ (42) ਅਤੇ 15 ਸਾਲਾ ਪੁੱਤਰ ਅਭੇ ਦੀਆਂ ਹਨ। ਤਿੰਨੇ ਬਠਿੰਡਾ ਦੇ ਪਿੰਡ ਸਿੱਖਵਾਲਾ ਦੇ ਰਹਿਣ ਵਾਲੇ ਸਨ ਤੇ ਲੰਬੇ ਸਮੇਂ ਤੋਂ ਮੁਹਾਲੀ ਦੇ ਸੈਕਟਰ 109 ਵਿੱਚ ਵੱਸਦੇ ਸਨ। ਸੰਦੀਪ ਰੈਲਸਟੇਟ ਦਾ ਕੰਮ ਕਰਦਾ ਸੀ।

ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿਚ ਪਿਸਟਲ ਫੜੀ ਹੋਈ ਸੀ ਅਤੇ ਤਿੰਨੋ ਦੀਆਂ ਲਾਸ਼ਾਂ ਦੇ ਸਿਰ ਵਿਚ ਗੋਲੀ ਲੱਗਣ ਦੇ ਨਿਸ਼ਾਨ ਮਿਲੇ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਖ਼ਤਮ ਕਰ ਲਿਆ। ਘਟਨਾ ਦੁਪਹਿਰ ਦੇ ਚਾਰ ਵਜੇ ਦੇ ਕਰੀਬ ਵਾਪਰੀ ਤੇ ਗੱਡੀ ਇੰਜਨ ਚਾਲੂ ਹਾਲਤ ਵਿਚ ਮਿਲੀ।

ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਅਤੇ ਡੀਐਸਪੀ ਮਨਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਵੱਖ-ਵੱਖ ਪੱਖਾਂ ਤੋਂ ਜਾਂਚ ਜਾਰੀ ਹੈ। ਸੰਦੀਪ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਮੁਤਾਬਕ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਚੁੱਪਚਾਪ ਸੀ, ਪਰ ਮੌਤ ਦੇ ਅਸਲ ਕਾਰਨਾਂ ਦੀ ਪੂਰੀ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ। ਇਸ ਹਿਰਦੇਵਿਦਾਰਕ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.