ਤਾਜਾ ਖਬਰਾਂ
ਜਲੰਧਰ, 20 ਜੂਨ – ਅੱਜ ਸਵੇਰੇ ਜਲੰਧਰ ਸ਼ਹਿਰ ਦੇ ਪਠਾਨਕੋਟ ਬਾਈਪਾਸ 'ਤੇ ਕੈਪੀਟਲ ਹਸਪਤਾਲ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਵੈਗਨਰ ਕਾਰ ਇੱਕ ਖੜ੍ਹੇ ਟਿੱਪਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਕਨਾਚੂਰ ਹੋ ਗਈ ਅਤੇ ਉਸ ਵਿੱਚ ਸਵਾਰ ਤਿੰਨ ਜਣੇ – ਇੱਕ ਮਰਦ, ਇੱਕ ਔਰਤ ਅਤੇ ਇੱਕ ਬੱਚਾ – ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਕਾਰ ਚਾਲਕ ਦੀ ਪਛਾਣ ਮਨੀਸ਼ ਕੁਮਾਰ ਵਜੋਂ ਹੋਈ ਹੈ, ਜੋ ਜੰਮੂ ਤੋਂ ਛੁੱਟੀ ਮਨਾ ਕੇ ਚੰਡੀਗੜ੍ਹ 'ਚ ਆਪਣੀ ਡਿਊਟੀ 'ਤੇ ਵਾਪਸ ਜਾ ਰਿਹਾ ਸੀ। ਉਹ ਸੀ.ਆਰ.ਪੀ.ਐਫ. ਵਿੱਚ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਮਨੀਸ਼ ਆਪਣੀ ਵੈਗਨਰ ਕਾਰ ਵਿਚ ਜਾ ਰਿਹਾ ਸੀ, ਤਾਂ ਰਸਤੇ 'ਚ ਇੱਕ ਟਿੱਪਰ, ਜਿਸਨੂੰ ਡਰਾਈਵਰ ਕੇਵਲ ਸਿੰਘ ਮੁਰੰਮਤ ਕਰਵਾ ਰਿਹਾ ਸੀ, ਸੜਕ ਦੇ ਕਿਨਾਰੇ ਖੜ੍ਹਾ ਸੀ। ਵੈਗਨਰ ਦੀ ਤੇਜ਼ ਰਫ਼ਤਾਰ ਕਾਰਨ ਉਸਨੇ ਟਿੱਪਰ ਨੂੰ ਪਿੱਛੋਂ ਜਾ ਟਕਰਾਇਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਰੇਨ ਦੀ ਮਦਦ ਨਾਲ ਦੋਨੋ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਦੁਬਾਰਾ ਚਾਲੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਚਸ਼ਮਦੀਦਾਂ ਅਤੇ ਦੋਨੋ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਦੀ ਸਹੁਲਤ ਅਤੇ ਜ਼ਖਮੀਆਂ ਦੀ ਤੁਰੰਤ ਮਦਦ ਵਜ੍ਹੋਂ ਹਾਦਸੇ ਦੀ ਸਮੇਂ-ਸਿਰ ਸੰਭਾਲ ਹੋ ਸਕੀ।
ਚਸ਼ਮਦੀਦ ਅਨੁਸਾਰ,ਚਸ਼ਮਦੀਦ ਗਵਾਹਾਂ ਅਨੁਸਾਰ, ਵੈਗਨਰ ਦੀ ਰਫ਼ਤਾਰ ਬਹੁਤ ਉੱਚੀ ਸੀ ਜੋ ਹਾਦਸੇ ਦਾ ਮੁੱਖ ਕਾਰਣ ਬਣੀ। ਹਾਲਾਂਕਿ ਟਿੱਪਰ ਸੜਕ ਦੇ ਕਿਨਾਰੇ ਖੜ੍ਹਾ ਸੀ, ਪਰ ਐਸੀਆਂ ਹਾਲਤਾਂ 'ਚ ਸਾਵਧਾਨੀ ਅਤਿ ਜ਼ਰੂਰੀ ਹੈ।
Get all latest content delivered to your email a few times a month.