IMG-LOGO
ਹੋਮ ਪੰਜਾਬ, ਰਾਸ਼ਟਰੀ, ਏਅਰ ਇੰਡੀਆ ਵੱਲੋਂ 8 ਉਡਾਣਾਂ ਕੀਤੀਆਂ ਗਈਆਂ ਰੱਦ...

ਏਅਰ ਇੰਡੀਆ ਵੱਲੋਂ 8 ਉਡਾਣਾਂ ਕੀਤੀਆਂ ਗਈਆਂ ਰੱਦ...

Admin User - Jun 20, 2025 12:24 PM
IMG

ਨਵੀਂ ਦਿੱਲੀ, 20 ਜੂਨ — ਏਅਰ ਇੰਡੀਆ ਵੱਲੋਂ ਅੱਜ 8 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 4 ਘਰੇਲੂ ਅਤੇ 4 ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਹਨ। ਏਅਰਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਹਵਾਈ ਅੱਡਿਆਂ 'ਤੇ ਰੱਖ-ਰਖਾਅ ਅਤੇ ਸੰਚਾਲਨਕ ਵਿਅਵਸਥਾਵਾਂ ਵਿੱਚ ਹੋ ਰਹੇ ਬਦਲਾਅ ਦੇ ਚਲਦਿਆਂ ਚੁੱਕਿਆ ਗਿਆ ਹੈ।

ਘਰੇਲੂ ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਪੁਣੇ ਤੋਂ ਦਿੱਲੀ (AI 874), ਅਹਿਮਦਾਬਾਦ ਤੋਂ ਦਿੱਲੀ (AI 456), ਹੈਦਰਾਬਾਦ ਤੋਂ ਮੁੰਬਈ (AI 2872) ਅਤੇ ਚੇਨਈ ਤੋਂ ਮੁੰਬਈ (AI 571) ਦੀਆਂ ਉਡਾਣਾਂ ਸ਼ਾਮਿਲ ਹਨ। ਉੱਧਰ, ਅੰਤਰਰਾਸ਼ਟਰੀ ਸੈਕਟਰ ਵਿੱਚ ਦੁਬਈ ਤੋਂ ਚੇਨਈ (AI 906), ਦਿੱਲੀ ਤੋਂ ਮੈਲਬੌਰਨ (AI 308), ਮੈਲਬੌਰਨ ਤੋਂ ਦਿੱਲੀ (AI 309) ਅਤੇ ਦੁਬਈ ਤੋਂ ਹੈਦਰਾਬਾਦ (AI 2204) ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਇੱਕ ਗੰਭੀਰ ਜਹਾਜ਼ ਹਾਦਸੇ, ਜਿਸ ਵਿੱਚ 270 ਲੋਕਾਂ ਦੀ ਜਾਨ ਚਲੀ ਗਈ ਸੀ, ਤੋਂ ਬਾਅਦ ਦੇਵੀਆਂ ਹਵਾਈ ਸੁਰੱਖਿਆ ਕਾਰਵਾਈਆਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਦੱਸ ਦਈਏ, ਪਿਛਲੇ 9 ਦਿਨਾਂ ਵਿੱਚ ਏਅਰ ਇੰਡੀਆ ਵੱਲੋਂ ਕੁੱਲ 84 ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.