ਤਾਜਾ ਖਬਰਾਂ
ਚੰਡੀਗੜ੍ਹ: ਪੰਜਾਬ ਵਿੱਚ ਮੌਨਸੂਨ ਦੇ ਆਉਣ ਵਿੱਚ ਹੁਣ ਕੇਵਲ ਕੁਝ ਦਿਨ ਬਾਕੀ ਹਨ, ਪਰ ਇਸ ਤੋਂ ਪਹਿਲਾਂ ਮੌਸਮ ਨੇ ਰੂਖ ਤੀਬਰਤਾ ਨਾਲ ਬਦਲਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਅਗਲੇ 72 ਘੰਟਿਆਂ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਡਿੱਗਣ, ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 23 ਜੂਨ ਤੱਕ ਮੌਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਇਸ ਦਰਮਿਆਨ, ਬਠਿੰਡਾ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਪਾਰਾ 36 ਡਿਗਰੀ ਤੋਂ ਵੱਧ ਦਰਜ ਹੋਇਆ। ਮੌਸਮ ਮਾਹਿਰਾਂ ਅਨੁਸਾਰ ਜਿਵੇਂ ਹੀ ਬਾਰਿਸ਼ ਸ਼ੁਰੂ ਹੋਏਗੀ, ਤਾਪਮਾਨ ਵਿੱਚ 2–3 ਡਿਗਰੀ ਦੀ ਗਿਰਾਵਟ ਆ ਸਕਦੀ ਹੈ।
1 ਜੂਨ ਤੋਂ 19 ਜੂਨ ਤੱਕ ਸੂਬੇ ਵਿੱਚ ਸਿਰਫ਼ 26.65 ਮਿ.ਮੀ. ਬਾਰਿਸ਼ ਦਰਜ ਹੋਈ ਹੈ ਜੋ ਕਿ ਆਮ ਤੌਰ 'ਤੇ ਹੋਣ ਵਾਲੀ 45–50 ਮਿ.ਮੀ. ਬਾਰਿਸ਼ ਦੀ ਤੁਲਨਾ ਵਿੱਚ 40% ਘਾਟ ਦਰਸਾ ਰਹੀ ਹੈ। ਖਾਸ ਕਰਕੇ ਗੁਰਦਾਸਪੁਰ, ਮੁਕਤਸਰ, ਮਾਨਸਾ ਵਰਗੇ ਜ਼ਿਲ੍ਹਿਆਂ ਵਿੱਚ ਇਸ ਘਾਟ ਕਾਰਨ ਕਿਸਾਨਾਂ ਵਿਚ ਚਿੰਤਾ ਵਧ ਰਹੀ ਹੈ।
20 ਤੋਂ 22 ਜੂਨ ਤੱਕ ਵੱਖ-ਵੱਖ ਜ਼ਿਲ੍ਹਿਆਂ ਲਈ ਵੱਖ-ਵੱਖ ਮੌਸਮੀ ਚੇਤਾਵਨੀਆਂ ਜਾਰੀ ਹੋਈਆਂ ਹਨ, ਜਦਕਿ 23 ਜੂਨ ਨੂੰ ਪੂਰੇ ਸੂਬੇ ਵਿੱਚ ਬਾਰਿਸ਼ ਅਤੇ ਤੂਫ਼ਾਨੀ ਹਵਾਵਾਂ ਦੀ ਸੰਭਾਵਨਾ ਹੈ। ਰਾਜ ਸਰਕਾਰ ਨੇ ਕਿਸਾਨਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਅਤੇ ਫਸਲ ਸੁਰੱਖਿਆ ਲਈ ਨਵੀਆਂ ਰਣਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
-20 ਜੂਨ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ।
-21 ਤੋਂ 22 ਜੂਨ: ਲੁਧਿਆਣਾ, ਅੰਮ੍ਰਿਤਸਰ, ਸੰਗਰੂਰ, ਨਵਾਂਸ਼ਹਿਰ, ਰੂਪਨਗਰ, ਮਾਨਸਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
Get all latest content delivered to your email a few times a month.