ਤਾਜਾ ਖਬਰਾਂ
ਲੁਧਿਆਣਾ, 19 ਜੂਨ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਦੇ ਤੀਜੇ ਪੜਾਅ ਹੇਠ ਅੱਜ ਵੀਰਵਾਰ ਨੂੰ ਹੋ ਰਹੀ ਵੋਟਿੰਗ ਦੁਪਹਿਰ 1 ਵਜੇ ਤੱਕ 33.42% ਦਰਜ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ ਜੋ ਕਿ ਬਿਲਕੁਲ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਉਨ੍ਹਾਂ ਅਨੁਸਾਰ, ਸਵੇਰੇ 7 ਵਜੇ ਤੋਂ 9 ਵਜੇ ਤੱਕ ਮਾਤਰ 8.5% ਵੋਟਿੰਗ ਹੋਈ ਸੀ, ਜੋ 11 ਵਜੇ ਤੱਕ ਵਧ ਕੇ 21.51% ‘ਤੇ ਪਹੁੰਚ ਗਈ। ਦੁਪਹਿਰ 1 ਵਜੇ ਤੱਕ ਇਹ ਅੰਕੜਾ ਹੋਰ ਵੱਧ ਕੇ 33.42% ‘ਤੇ ਪਹੁੰਚ ਗਿਆ।
ਚੋਣ ਅਧਿਕਾਰੀ ਜੈਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਕੇ ਵੋਟਿੰਗ ਵਿੱਚ ਹਿੱਸਾ ਲੈਣ ਅਤੇ ਇਕ ਨਵਾਂ ਰਿਕਾਰਡ ਸਥਾਪਤ ਕਰਨ। ਉਨ੍ਹਾਂ ਦੱਸਿਆ ਕਿ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ, ਹਾਲਾਂਕਿ ਜੇਕਰ ਕੋਈ ਵੋਟਰ 6 ਵਜੇ ਤੱਕ ਪੋਲਿੰਗ ਸਟੇਸ਼ਨ ਦੇ ਅੰਦਰ ਮੌਜੂਦ ਹੋਵੇਗਾ, ਤਾਂ ਉਸਨੂੰ ਵੋਟ ਪਾਉਣ ਦੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ।
Get all latest content delivered to your email a few times a month.