IMG-LOGO
ਹੋਮ ਪੰਜਾਬ: 'ਆਪ' ਤੇ ਕਾਂਗਰਸ ਉਮੀਦਵਾਰ ਦੀ ਪਤਨੀ ਵਿਚਾਲੇ ਹੋਏ ਬਹਿਸ, ਪੜ੍ਹੋ...

'ਆਪ' ਤੇ ਕਾਂਗਰਸ ਉਮੀਦਵਾਰ ਦੀ ਪਤਨੀ ਵਿਚਾਲੇ ਹੋਏ ਬਹਿਸ, ਪੜ੍ਹੋ ਪੂਰੀ ਖ਼ਬਰ??

Admin User - Jun 19, 2025 12:55 PM
IMG

ਲੁਧਿਆਣਾ, 19 ਜੂਨ - ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਤੇ ਵੋਟਿੰਗ ਦੌਰਾਨ 'ਆਪ' ਉਮੀਦਵਾਰ ਸੰਜੀਵ ਅਰੋੜਾ ਅਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵਿਚਕਾਰ ਬਹਿਸ ਹੋ ਗਈ। ਮਮਤਾ ਆਸ਼ੂ ਨੇ ਦੋਸ਼ ਲਗਾਇਆ ਕਿ 'ਆਪ' ਨੇ ਚੋਣ ਮਾਹੌਲ ਖ਼ਰਾਬ ਕਰਨ ਲਈ ਬਾਹਰੀ ਸ਼ਹਿਰਾਂ ਤੋਂ  ਲੋਕ ਬੁਲਾਏ ਹਨ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਸੀ, ਪਰ ਆਮ ਆਦਮੀ ਪਾਰਟੀ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਆਏ ਸਥਾਨਕ ਲੋਕਾਂ ਨੂੰ ਭੀੜ ਦਾ ਹਵਾਲਾ ਦੇ ਕੇ ਰੋਕਿਆ ਜਾ ਰਿਹਾ ਹੈ, ਜਦੋਂ ਕਿ ਬਾਹਰੋਂ ਆਉਣ ਵਾਲੇ ਸ਼ੱਕੀ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੁਲਿਸ ਸਥਾਨਕ ਵੋਟਰਾਂ ਨੂੰ ਰੋਕ ਰਹੀ ਹੈ ਤਾਂ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ?

ਇਸ ਦੇ ਨਾਲ ਹੀ ਜਾਅਲੀ ਵੋਟਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਰਾਭਾ ਨਗਰ ਵਿੱਚ ਵੋਟ ਪਾਉਣ ਆਏ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਆਪਣੀ ਵੋਟਿੰਗ ਸਲਿੱਪ ਦਿਖਾਈ ਤਾਂ ਪੋਲਿੰਗ ਅਧਿਕਾਰੀ ਨੇ ਕਿਹਾ ਕਿ ਉਸਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.