IMG-LOGO
ਹੋਮ ਪੰਜਾਬ, ਰਾਸ਼ਟਰੀ, ਭਾਰਤੀ ਵਿਦਿਆਰਥੀਆਂ ਦੀ ਈਰਾਨ ਤੋਂ ਵਾਪਸੀ ਸ਼ੁਰੂ, "ਆਪ੍ਰੇਸ਼ਨ ਸਿੰਧੂ" ਤਹਿਤ...

ਭਾਰਤੀ ਵਿਦਿਆਰਥੀਆਂ ਦੀ ਈਰਾਨ ਤੋਂ ਵਾਪਸੀ ਸ਼ੁਰੂ, "ਆਪ੍ਰੇਸ਼ਨ ਸਿੰਧੂ" ਤਹਿਤ ਵਿਦਿਆਰਥੀਆਂ ਦਾ ਪਹਿਲਾ ਜੱਥਾ ਭਾਰਤ ਪਹੁੰਚਿਆ...

Admin User - Jun 19, 2025 12:47 PM
IMG

ਨਵੀਂ ਦਿੱਲੀ, 19 ਜੂਨ 2025 – ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਜੰਗੀ ਤਣਾਅ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ "ਓਪਰੇਸ਼ਨ ਸਿੰਧੂ" ਦੀ ਸ਼ੁਰੂਆਤ ਕੀਤੀ। ਇਸ ਰਾਹੀਂ ਵੀਰਵਾਰ ਸਵੇਰੇ 110 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜਥਾ ਸੁਰੱਖਿਅਤ ਤੌਰ 'ਤੇ ਦੇਸ਼ ਵਾਪਸ ਲਿਆਇਆ ਗਿਆ। ਇਹ ਵਿਦਿਆਰਥੀ ਉੱਤਰੀ ਈਰਾਨ ਤੋਂ ਆਰਮੇਨੀਆ ਰਾਹੀਂ ਭਾਰਤ ਲਿਆਏ ਗਏ।

ਜਦੋਂ ਇਹ ਜਥਾ ਦਿੱਲੀ ਏਅਰਪੋਰਟ 'ਤੇ ਉਤਾਰਿਆ, ਤਾਂ ਉਥੇ ਇਕ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਮਾਪੇ ਆਪਣੇ ਲਾਡਲੇ ਬੱਚਿਆਂ ਨੂੰ ਮਿਲ ਕੇ ਭਾਵੁਕ ਹੋ ਗਏ। ਉਰਮੀਆ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ 21 ਸਾਲਾ ਮਾਜ਼ ਹੈਦਰ ਵੀ ਇਸ ਜਥੇ ਦਾ ਹਿੱਸਾ ਸੀ। ਉਸਦੇ ਪਿਤਾ ਹੈਦਰ ਅਲੀ ਨੇ ਦੱਸਿਆ, “ਜਦੋਂ ਪੁੱਤ ਦੀ ਆਵਾਜ਼ ਸੁਣੀ, ਅੱਖਾਂ ਵਿੱਚ ਹੰਝੂ ਆ ਗਏ। ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਨਾਗਰਿਕਾਂ ਦੀ ਭਲਾਈ ਲਈ ਫ਼ੌਰੀ ਕਦਮ ਚੁੱਕਿਆ।”

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸ੍ਰੇਸ਼ਠ ਪਸੰਦ ਹੈ। ਈਰਾਨ ਵਿੱਚ ਲਗਭਗ 4,000 ਭਾਰਤੀ ਮੌਜੂਦ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਵਿਦਿਆਰਥੀ ਹਨ। ਬਾਕੀ ਨਾਗਰਿਕਾਂ ਨੂੰ ਵੀ ਜਲਦ ਸੁਰੱਖਿਅਤ ਢੰਗ ਨਾਲ ਵਾਪਸ ਲਿਆਉਣ ਦੀ ਕਾਰਵਾਈ ਜਾਰੀ ਹੈ।

ਇਸ ਮਿਸ਼ਨ ਲਈ ਜੰਮੂ-ਕਸ਼ਮੀਰ ਵਿਦਿਆਰਥੀ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਧੰਨਵਾਦ ਕੀਤਾ ਗਿਆ। ਯੂਨੀਅਨ ਨੇ ਕਿਹਾ, “ਇਹ ਸਿਰਫ਼ ਇੱਕ ਓਪਰੇਸ਼ਨ ਨਹੀਂ, ਸਗੋਂ ਸੈਂਕੜਿਆਂ ਪਰਿਵਾਰਾਂ ਲਈ ਇੱਕ ਵੱਡੀ ਭਾਵਨਾਤਮਕ ਰਾਹਤ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਬਾਕੀ ਭਾਰਤੀ ਵੀ ਜਲਦੀ ਘਰ ਵਾਪਸ ਆ ਜਾਣਗੇ।”


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.