ਤਾਜਾ ਖਬਰਾਂ
ਨਵੀਂ ਦਿੱਲੀ, 19 ਜੂਨ- ਵੀਰਵਾਰ ਸਵੇਰੇ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E 2006, ਜੋ ਦਿੱਲੀ ਤੋਂ ਲੇਹ ਜਾ ਰਹੀ ਸੀ, ਨੂੰ ਉਡਾਣ ਦੌਰਾਨ ਤਕਨੀਕੀ ਖਰਾਬੀ ਆਉਣ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡ ਕਰਨਾ ਪਿਆ। ਜਹਾਜ਼ ਨੇ ਜਿਵੇਂ ਹੀ ਲੇਹ ਦੇ ਨੇੜੇ ਪਹੁੰਚਣਾ ਸੀ, ਤਕਨੀਕੀ ਸਮੱਸਿਆ ਦਾ ਪਤਾ ਲੱਗ ਗਿਆ।
ਜਹਾਜ਼ ਵਿੱਚ ਮੌਜੂਦ ਲਗਭਗ 180 ਯਾਤਰੀਆਂ ਅਤੇ ਚਾਲਕ ਦਲ ਨੂੰ ਪਾਇਲਟ ਦੀ ਚੁਸਤ ਕਾਰਵਾਈ ਕਾਰਨ ਸੁਰੱਖਿਅਤ ਉਤਾਰ ਲਿਆ ਗਿਆ। ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਹੋਇਆ।
Get all latest content delivered to your email a few times a month.