IMG-LOGO
ਹੋਮ ਪੰਜਾਬ, ਰਾਸ਼ਟਰੀ, ਕੋਰੋਨਾ ਨਾਲ 24 ਘੰਟਿਆਂ 'ਚ 4 ਮੌਤਾਂ: ਦੇਸ਼ 'ਚ ਹੁਣ...

ਕੋਰੋਨਾ ਨਾਲ 24 ਘੰਟਿਆਂ 'ਚ 4 ਮੌਤਾਂ: ਦੇਸ਼ 'ਚ ਹੁਣ ਤੱਕ 113 ਲੋਕਾਂ ਦੀ ਮੌਤ...

Admin User - Jun 18, 2025 01:37 PM
IMG

ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮੁੜ ਚਿੰਤਾ ਦਾ ਕਾਰਨ ਬਣ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 4 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚੋਂ 2 ਮੌਤਾਂ ਮਹਾਰਾਸ਼ਟਰ, ਜਦਕਿ ਦਿੱਲੀ ਅਤੇ ਕੇਰਲ ਵਿੱਚ 1-1 ਮੌਤ ਹੋਈ ਹੈ। 2025 ਦੀ ਸ਼ੁਰੂਆਤ ਤੋਂ ਹੁਣ ਤੱਕ ਕੋਰੋਨਾ ਕਾਰਨ 113 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਕੇਰਲ ਵਿੱਚ ਸਭ ਤੋਂ ਵੱਧ 36, ਮਹਾਰਾਸ਼ਟਰ ਵਿੱਚ 31, ਅਤੇ ਦਿੱਲੀ ਵਿੱਚ 13 ਮੌਤਾਂ ਹੋ ਚੁੱਕੀਆਂ ਹਨ।

ਦੇਸ਼ ਦੇ ਵੱਖ-ਵੱਖ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 6483 ਸਰਗਰਮ ਕੋਰੋਨਾ ਮਾਮਲੇ ਹਨ। ਕੇਰਲ ਵਿਚ 1384 ਕੇਸਾਂ ਨਾਲ ਸਭ ਤੋਂ ਉੱਚੀ ਗਿਣਤੀ ਦਰਜ ਹੋਈ ਹੈ, ਜਿਸ ਤੋਂ ਬਾਅਦ ਗੁਜਰਾਤ (1105) ਅਤੇ ਪੱਛਮੀ ਬੰਗਾਲ (747) ਦਾ ਸਥਾਨ ਆਉਂਦਾ ਹੈ। ਮੰਗਲਵਾਰ ਨੂੰ 163 ਨਵੇਂ ਮਾਮਲੇ ਸਾਹਮਣੇ ਆਏ। ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਸਾਵਧਾਨੀ ਵਰਤਣ, ਟੈਸਟਿੰਗ, ਆਕਸੀਜਨ, ਆਈਸੀਯੂ, ਵੈਂਟੀਲੇਟਰ ਅਤੇ ਪੀਪੀਈ ਕਿੱਟਾਂ ਦੀ ਤਿਆਰੀ ਲਈ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਸਦੇ ਨਾਲ ਹੀ ਨਾਗਾਲੈਂਡ ਵਿੱਚ ਵੀ ਕੋਰੋਨਾ ਦਾ ਪਹਿਲਾ ਕੇਸ ਦੀਮਾਪੁਰ ਵਿੱਚ ਰਿਪੋਰਟ ਹੋਇਆ ਹੈ। ਮਰੀਜ਼ ਹਲਕੇ ਲੱਛਣਾਂ ਸਮੇਤ ਘਰ ਵਿੱਚ ਆਈਸੋਲੇਸ਼ਨ ਵਿੱਚ ਹੈ। ਕੇਰਲ ਸਰਕਾਰ ਨੇ ਹਸਪਤਾਲਾਂ ਵਿੱਚ ਕੋਵਿਡ-19 ਅਤੇ ਇਨਫਲੂਐਂਜ਼ਾ ਦੇ ਲੱਛਣਾਂ ਵਾਲੇ ਮਰੀਜ਼ਾਂ ਲਈ ਟੈਸਟ ਲਾਜ਼ਮੀ ਕਰ ਦਿੱਤੇ ਹਨ ਅਤੇ ਸਟਾਫ ਤੇ ਮਰੀਜ਼ ਦੋਹਾਂ ਲਈ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕਰਨਾਟਕ ਦੇ ਗੁਲਬਰਗਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ 25 ਬਿਸਤਰਿਆਂ ਵਾਲਾ ਨਵਾਂ ਕੋਵਿਡ ਵਾਰਡ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਆਈਸੀਯੂ, ਉੱਚ ਨਿਗਰਾਨੀ ਅਤੇ ਗਰਭਵਤੀ ਔਰਤਾਂ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.