IMG-LOGO
ਹੋਮ ਪੰਜਾਬ, ਰਾਸ਼ਟਰੀ, ਕੈਨੇਡਾ 'ਚ ਭਿਆਨਕ ਹਾਦਸਾ: 21 ਸਾਲਾ ਪੰਜਾਬੀ ਨੌਜਵਾਨ ਗੱਡੀ ਸਮੇਤ...

ਕੈਨੇਡਾ 'ਚ ਭਿਆਨਕ ਹਾਦਸਾ: 21 ਸਾਲਾ ਪੰਜਾਬੀ ਨੌਜਵਾਨ ਗੱਡੀ ਸਮੇਤ ਦਰਿਆ 'ਚ ਰੁੜ੍ਹਿਆ, ਭਾਲ ਜਾਰੀ...

Admin User - Jun 17, 2025 03:08 PM
IMG

ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਨਾਲ ਸੰਬੰਧਤ 21 ਸਾਲਾ ਨੌਜਵਾਨ ਨਵਦੀਪ ਸਿੰਘ ਸਿੱਧੂ ਦੇ ਲਾਪਤਾ ਹੋਣ ਦੀ ਖ਼ਬਰ ਨੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਨਵਦੀਪ, ਜੋ ਕਿ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ, ਕੁਝ ਸਮਾਂ ਪਹਿਲਾਂ ਹੀ ਚੰਗੇ ਭਵਿੱਖ ਦੀ ਆਸ ਲੈ ਕੇ ਕੈਨੇਡਾ ਗਿਆ ਸੀ। ਉਥੇ ਬ੍ਰਿਟਿਸ਼ ਕੋਲੰਬੀਆ ਵਿੱਚ ਉਹ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ।

ਹਾਲ ਹੀ 'ਚ ਇੱਕ ਦੁਖਦਾਈ ਹਾਦਸੇ ਵਿਚ ਨਵਦੀਪ ਸਿੰਘ ਦੀ ਗੱਡੀ, ਜਿਸ ਵਿੱਚ ਉਹ ਤਿੰਨ ਹੋਰ ਸਾਥੀਆਂ ਨਾਲ ਸਵਾਰ ਸੀ, ਇੱਕ ਦਰਿਆ ਵਿਚ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਲੋਕ ਇੱਕ ਦਰੱਖਤ ਤੋਂ ਬਚਦੇ ਹੋਏ ਆਪਣਾ ਨਿਯਮਤ ਕੰਮ ਕਰਨ ਜਾ ਰਹੇ ਸਨ। ਦਰਿਆ ਦੇ ਕਿਨਾਰੇ ਪਹੁੰਚਣ 'ਤੇ ਵਾਹਨ ਨੇ ਕੰਟਰੋਲ ਗਵਾ ਦਿੱਤਾ ਅਤੇ ਪਾਣੀ ਵਿਚ ਸਮਾ ਗਿਆ। ਨਵਦੀਪ ਦੇ ਤਿੰਨ ਸਾਥੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਬਾਹਰ ਨਿਕਲ ਆਏ, ਪਰ ਨਵਦੀਪ ਦਾ ਹਾਲੇ ਤੱਕ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।

ਮੌਕੇ 'ਤੇ ਪੁਲਿਸ, ਸਕੋਮਿਸ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮਾਂ ਵੱਲੋਂ ਲੰਬੀ ਭਾਲੀ ਮੁਹਿੰਮ ਚਲਾਈ ਗਈ। ਉਨ੍ਹਾਂ ਵੱਲੋਂ ਦਰਿਆ 'ਚ ਡੁੱਬੀ ਗੱਡੀ ਨੂੰ ਲੱਭਣ ਅਤੇ ਨਵਦੀਪ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਾਣੀ ਦੇ ਤੇਜ਼ ਬਹਾਅ ਕਾਰਨ ਉਨ੍ਹਾਂ ਨੂੰ ਹਾਲੇ ਤੱਕ ਕੋਈ ਵੱਡੀ ਕਾਮਯਾਬੀ ਨਹੀਂ ਮਿਲੀ।

ਇਸ ਹਾਦਸੇ ਨੇ ਨਵਦੀਪ ਦੇ ਪਰਿਵਾਰ ਨੂੰ ਗਹਿਰੀ ਸੋਗ ਦੀ ਅਵਸਥਾ ਵਿਚ ਧਕੇਲ ਦਿੱਤਾ ਹੈ। ਇਕਲੌਤੇ ਪੁੱਤ ਦੀ ਲਾਪਤਾ ਹੋਣ ਦੀ ਖ਼ਬਰ ਨੇ ਮਾਪਿਆਂ ਦੀ ਦੁਨੀਆਂ ਹਿਲਾ ਦਿੱਤੀ ਹੈ। ਪਿੰਡ ਹਿੰਮਤਪੁਰਾ ਵਿਚ ਵੀ ਚਰਚਾ ਹੈ ਕਿ ਨਵਦੀਪ ਇਕ ਸੁਭਾਅ ਵਾਲਾ, ਮਿਹਨਤੀ ਅਤੇ ਉਜਲੇ ਸੁਪਨੇ ਲੈ ਕੇ ਵਿਦੇਸ਼ ਰੁਖ ਕਰ ਚੁੱਕਿਆ ਸੀ।

ਸਾਰਾ ਪਿੰਡ ਤੇ ਨਵਦੀਪ ਦੇ ਸੱਜਣ-ਰਿਸ਼ਤੇਦਾਰ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਨਵਦੀਪ ਸਿੱਘਰ ਹੀ ਸਲਾਮਤ ਮਿਲੇ। ਲੋਕਾਂ ਨੇ ਇਹ ਵੀ ਦੁਆ ਕੀਤੀ ਕਿ ਰੱਬ ਕਿਸੇ ਵੀ ਮਾਪੇ ਨੂੰ ਆਪਣੇ ਬੱਚੇ ਲਈ ਇੰਜ ਦਾ ਦੁੱਖ ਨਾ ਦੇਵੇ, ਖ਼ਾਸ ਕਰਕੇ ਜਦ ਉਹ ਵਿਦੇਸ਼ ਧਰਤੀ 'ਤੇ ਹੋਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.