IMG-LOGO
ਹੋਮ ਪੰਜਾਬ, ਰਾਸ਼ਟਰੀ, ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸ੍ਰੀ ਹਰਿਮੰਦਰ ਸਾਹਿਬ...

ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ...

Admin User - Jun 17, 2025 02:48 PM
IMG

ਅੰਮ੍ਰਿਤਸਰ, 17 ਜੂਨ – ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅੱਜ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਕੀਰਤਨ ਦੀ ਹਾਜ਼ਰੀ ਭਰੀ ਅਤੇ ਸੰਸਾਰ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਇਸ ਸਥਾਨ ਨੂੰ "ਆਸਥਾ ਦਾ ਸਮੁੰਦਰ" ਦੱਸਦੇ ਹੋਏ ਕਿਹਾ ਕਿ ਇੱਥੇ ਆਉਣ ਨਾਲ ਮਨ ਨੂੰ ਅਦੁੱਤੀ ਅਧਿਆਤਮਿਕ ਸ਼ਾਂਤੀ ਅਤੇ ਆਤਮਿਕ ਸੰਤੁਸ਼ਟੀ ਮਿਲੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਸੀਐਮ ਨੇ ਪੰਜਾਬ ਅਤੇ ਹਿਮਾਚਲ ਦਰਮਿਆਨ ਚੱਲ ਰਹੇ ਕੁਝ ਵਿਵਾਦਾਂ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਟੈਕਸੀ ਡਰਾਈਵਰਾਂ ਨਾਲ ਜੁੜੇ ਮਾਮਲਿਆਂ, ਪੰਜਾਬ ਤੋਂ ਹਿਮਾਚਲ ਜਾਂਦੇ ਨੌਜਵਾਨਾਂ ਨੂੰ ਰੋਕਣ ਅਤੇ ਝੰਡਿਆਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਛੋਟੇ ਤੇ ਅਸਥਾਈ ਮਸਲੇ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਦੋਵਾਂ ਸੂਬਿਆਂ ਦੇ ਵਿਚਕਾਰ ਸਾਂਝੀ ਵਿਰਾਸਤ, ਧਾਰਮਿਕ ਆਸਥਾ ਅਤੇ ਭਾਈਚਾਰੇ ਦੇ ਗੂੜੇ ਰਿਸ਼ਤੇ ਹਨ, ਜੋ ਕਿਸੇ ਵੀ ਛੋਟੀ ਘਟਨਾ ਨਾਲ ਕਦੇ ਕਮਜ਼ੋਰ ਨਹੀਂ ਹੋ ਸਕਦੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਲੁਧਿਆਣਾ ਵਿੱਚ ਹੋ ਰਹੀ ਇੱਕ ਰਾਜਨੀਤਿਕ ਮੁਹਿੰਮ ਤੋਂ ਆ ਰਹੇ ਹਨ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਮੌਕੇ 'ਤੇ ਕੋਈ ਰਾਜਨੀਤਿਕ ਬਿਆਨ ਨਹੀਂ ਦੇਣਾ ਚਾਹੁੰਦੇ। ਇਹ ਦੌਰਾ ਸਿਰਫ਼ ਉਨ੍ਹਾਂ ਦੀ ਧਾਰਮਿਕ ਸ਼ਰਧਾ ਅਤੇ ਆਸਥਾ ਨਾਲ ਜੁੜਿਆ ਹੋਇਆ ਸੀ।

ਡਿਪਟੀ ਸੀਐਮ ਅਗਨੀਹੋਤਰੀ ਨੇ ਇਹ ਵੀ ਯਕੀਨ ਦਿਵਾਇਆ ਕਿ ਹਿਮਾਚਲ ਅਤੇ ਪੰਜਾਬ ਦੀਆਂ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਘਟਨਾ ਦੀ ਦੁਹਰਾਈ ਨਾ ਹੋਵੇ ਅਤੇ ਭਾਈਚਾਰੇ ਦੇ ਮੂਲ ਭਰੋਸੇ ਨੂੰ ਬਣਾਈ ਰੱਖਿਆ ਜਾਵੇ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.