ਤਾਜਾ ਖਬਰਾਂ
ਮੋਗਾ, 17 ਜੂਨ- ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਨਿਵਾਸੀ ਅਤੇ ਸਾਬਕਾ ਕਾਂਗਰਸੀ ਆਗੂ ਇੰਦਰਜੀਤ ਗਰਗ ਨੇ ਡਰੀਮ ਬਿਲਡਰਜ਼ ਇਮੀਗ੍ਰੇਸ਼ਨ ਬਾਘਾਪੁਰਾਣਾ ਵਿਰੁੱਧ 1.86 ਕਰੋੜ ਰੁਪਏ ਦੀ ਠੱਗੀ ਦੀ ਸ਼ਿਕਾਇਤ ਮੋਗਾ ਦੇ ਐਸਐਸਪੀ ਅਜੇ ਗਾਂਧੀ ਕੋਲ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਰਕਮ ਉਨ੍ਹਾਂ ਨੇ ਆਪਣੇ ਪੁੱਤਰ ਅਭਿਨਵ, ਨੂੰਹ ਸੋਨਲ ਜਿੰਦਲ ਅਤੇ ਉਨ੍ਹਾਂ ਦੇ ਦੋ ਬੱਚਿਆਂ ਸਾਵਨੀ ਗਰਗ ਅਤੇ ਨੀਤੀ ਗਰਗ ਲਈ ਕੈਨੇਡਾ ਪੀਆਰ ਪ੍ਰਕਿਰਿਆ ਲਈ ਇਮੀਗ੍ਰੇਸ਼ਨ ਏਜੰਸੀ ਨੂੰ ਦਿੱਤੀ ਸੀ। ਇਮੀਗ੍ਰੇਸ਼ਨ ਫਰਮ ਦੇ ਮਾਲਕ ਨਵਜੋਤ ਬਰਾੜ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਕਾਰੋਬਾਰ ਰਾਹੀਂ ਪੀਆਰ ਲੈਣ ਦੀ ਗੰਭੀਰ ਗੱਲ ਕਹਿ ਕੇ ਇਹ ਰਕਮ ਵੱਧ-ਵੱਧ ਚੈੱਕਾਂ ਰਾਹੀਂ ਲੈ ਲਈ।
ਸ਼ਿਕਾਇਤ ਦੀ ਜਾਂਚ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੂੰ ਸੌਂਪੀ ਗਈ, ਜਿਸ 'ਚ ਖੁਲਾਸਾ ਹੋਇਆ ਕਿ ਫਰਜੀ ਵਾਅਦਿਆਂ ਦੇ ਆਧਾਰ 'ਤੇ ਇਹ ਰਕਮ ਹੜਪ ਕੀਤੀ ਗਈ ਸੀ। ਜਾਂਚ ਤੋਂ ਬਾਅਦ ਨਵਜੋਤ ਸਿੰਘ ਬਰਾੜ, ਉਸ ਦੇ ਪਿਤਾ ਕੁਲਦੀਪ ਸਿੰਘ ਅਤੇ ਪਤਨੀ ਪ੍ਰੀਤਪਾਲ ਕੌਰ ਖਿਲਾਫ ਠੱਗੀ ਅਤੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਨਵਜੋਤ ਸਿੰਘ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।
ਡੀਐਸਪੀ ਅਨਵਰ ਅਲੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਦੇ ਨਾਂ 'ਤੇ ਲੋਭ ਦੇ ਕੇ ਵਿਦੇਸ਼ ਭੇਜਣ ਦੀ ਆੜ 'ਚ 1.86 ਕਰੋੜ ਦੀ ਠੱਗੀ ਕੀਤੀ ਗਈ ਹੈ ਅਤੇ ਪੁਲਿਸ ਇਸ ਮਾਮਲੇ 'ਚ ਹੋਰ ਵੀ ਸਬੂਤ ਇਕੱਠੇ ਕਰ ਰਹੀ ਹੈ।
Get all latest content delivered to your email a few times a month.