IMG-LOGO
ਹੋਮ ਪੰਜਾਬ: 26 ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 17 ਜੂਨ ਅਤੇ 18...

26 ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 17 ਜੂਨ ਅਤੇ 18 ਜੂਨ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿਖੇ ਹੋਵੇਗੀ...

Admin User - Jun 16, 2025 03:15 PM
IMG

ਰੂਪਨਗਰ, 16 ਜੂਨ: 26 ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 17 ਜੂਨ ਅਤੇ 18 ਜੂਨ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿਖੇ ਹੋਣ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਅਰਸ਼ਦੀਪ ਸਿੰਘ ਬੰਗਾ ਨੇ ਦੱਸਿਆ ਕਿ ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਦੌਰਾਨ ਸਬ ਯੂਥ ਕੈਟਾਗਰੀ (16 ਸਾਲ ਤੋਂ ਘੱਟ), ਯੂਥ ਕੈਟਾਗਰੀ (19 ਸਾਲ ਤੋਂ ਘੱਟ), ਜੂਨੀਅਰ ਕੈਟਾਗਰੀ (21 ਸਾਲ ਤੋਂ ਘੱਟ), ਸੀਨੀਅਰ ਕੈਟਾਗਰੀ (21 ਸਾਲ ਤੋਂ 45 ਸਾਲ), ਮਾਸਟਰ ਕੈਟਾਗਰੀ (45 ਸਾਲ ਤੋਂ 60 ਸਾਲ), ਸੀਨੀਅਰ ਮਾਸਟਰ (60 ਸਾਲ ਤੋਂ 75 ਸਾਲ) ਅਤੇ ਸੁਪਰ ਮਾਸਟਰ (70 ਸਾਲ ਤੋਂ ਉੱਪਰ) ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। 

ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਸ. ਸੁਖਜਿੰਦਰ ਸਿੰਘ ਕਰਨਗੇ। 

ਇਸ ਮੌਕੇ ਪ੍ਰਧਾਨ ਸ. ਹਰਦੀਪ ਸਿੰਘ, ਮੀਤ ਪ੍ਰਧਾਨ ਸ਼੍ਰੀ ਰਾਜੇਸ਼ ਚੌਧਰੀ, ਖ਼ਜ਼ਾਨਚੀ ਸ. ਅੰਮ੍ਰਿਤਪਾਲ ਸਿੰਘ, ਮੈਂਬਰ ਐਸੋਸੀਏਸ਼ਨ ਸ. ਹਰਜੀਤ ਸਿੰਘ ਸੈਣੀ, ਮੈਂਬਰ ਐਸੋਸੀਏਸ਼ਨ ਸ਼੍ਰੀ ਅਨਮੋਲ ਕਪਿਲਾ ਅਤੇ ਚੈਂਪੀਅਨਸ਼ਿਪ ਦੇ ਡਾਇਰੈਕਟਰ ਕੰਪੀਟੀਸ਼ਨ ਸ. ਨਰਿੰਦਰ ਸਿੰਘ ਬੰਗਾ ਆਦਿ ਹਾਜ਼ਿਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.