IMG-LOGO
ਹੋਮ ਪੰਜਾਬ, ਰਾਸ਼ਟਰੀ, ਇੰਗਲੈਂਡ ’ਚ ਪੰਜਾਬੀ ਦੀ ਮੌਤ, ਪਿਛਲੇ ਕਰੀਬ 15 ਸਾਲ ਤੋਂ...

ਇੰਗਲੈਂਡ ’ਚ ਪੰਜਾਬੀ ਦੀ ਮੌਤ, ਪਿਛਲੇ ਕਰੀਬ 15 ਸਾਲ ਤੋਂ ਸ਼ਹਿਰ ਹੇਅਸ ’ਚ ਰਹਿ ਰਿਹਾ ਸੀ ਵਰਿੰਦਰ ਸਿੰਘ...

Admin User - Jun 12, 2025 02:31 PM
IMG

ਇੰਗਲੈਂਡ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਸੁਲਤਾਨਪੁਰ ਲੋਧੀ ਦੇ ਮੁਹੱਲਾ ਮਹਿਰੀਆਂ ਦੇ ਰਹਿਣ ਵਾਲੇ 45 ਸਾਲਾ ਵਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਵਰਿੰਦਰ ਸਿੰਘ  ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਕਰੀਬ 15 ਸਾਲ ਪਹਿਲਾਂ ਚੰਗੇ ਰੁਜ਼ਗਾਰ ਅਤੇ ਭਵਿੱਖ ਦੀ ਖੋਜ ਵਿੱਚ ਇੰਗਲੈਂਡ ਗਿਆ ਸੀ ਅਤੇ ਉੱਥੇ ਹੀ ਹੇਅਸ ਸ਼ਹਿਰ ਵਿੱਚ ਵਿੱਚ ਰਹਿ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਵਰਿੰਦਰ ਸਿੰਘ ਇਕ ਬਹੁਤ ਮਿਹਨਤੀ ਅਤੇ ਮੱਧ ਵਰਗੀ ਪਿਛੋਕੜ ਵਾਲਾ ਵਿਅਕਤੀ ਸੀ ਜੋ ਆਪਣੀ ਕਠਿਨ ਮਿਹਨਤ ਨਾਲ ਆਪਣੇ ਬਜ਼ੁਰਗ ਪਿਤਾ, ਦੋ ਪੁੱਤਰਾਂ ਅਤੇ ਦੋ ਭੈਣਾਂ ਦੀ ਜ਼ਿੰਦਗੀ ਸਵਾਰ ਰਿਹਾ ਸੀ। ਉਹ ਆਪਣੇ ਪਰਿਵਾਰ ਦਾ ਇਕਲੌਤਾ ਆਸਰਾ ਸੀ।

ਦੱਸਿਆ ਜਾਂਦਾ ਹੈ ਕਿ 19 ਮਈ ਨੂੰ ਕੰਮ ਕਰਦੇ ਹੋਏ ਉਸ ਨੂੰ ਅਚਾਨਕ ਦਿਮਾਗੀ ਦੌਰਾ ਪਿਆ, ਜਿਸ ਤੋਂ ਬਾਅਦ ਉਸਦੇ ਸਾਥੀ ਕਰਮਚਾਰੀਆਂ ਨੇ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਾਲਤ ਨਾਜੁਕ ਹੋਣ ਕਰਕੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ, ਪਰ 23 ਮਈ ਨੂੰ ਵਰਿੰਦਰ ਨੇ ਆਖਰੀ ਸਾਹ ਲਿਆ।

ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਭਾਰਤ ਵਿਚ ਉਸਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਢਹਿ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰੇ ਹਾਲ ਹੈ। ਵਰਿੰਦਰ ਸਿੰਘ ਦੀ ਅੰਤਿਮ ਯਾਤਰਾ ਲਈ ਉਸ ਦੀ ਲਾਸ਼ ਅੱਜ ਉਸ ਦੇ ਮੂਲ ਨਿਵਾਸ ਸਥਾਨ ਸੁਲਤਾਨਪੁਰ ਲੋਧੀ ਲਿਆਂਦੀ ਗਈ, ਜਿੱਥੇ ਪਰਿਵਾਰ ਅਤੇ ਪਿੰਡਵਾਸੀਆਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕੀਤਾ ਜਾਵੇਗਾ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.