IMG-LOGO
ਹੋਮ ਰਾਸ਼ਟਰੀ: ਇਨਵਰਟਰ ਬੈਟਰੀ ਫਟਣ ਨਾਲ ਇੱਕ ਵਿਅਕਤੀ ਦੀ ਮੌਤ, ਪਤਨੀ ਗੰਭੀਰ...

ਇਨਵਰਟਰ ਬੈਟਰੀ ਫਟਣ ਨਾਲ ਇੱਕ ਵਿਅਕਤੀ ਦੀ ਮੌਤ, ਪਤਨੀ ਗੰਭੀਰ ਜ਼ਖਮੀ...

Admin User - Jun 11, 2025 11:48 AM
IMG

ਅਮੇਠੀ, 11 ਜੂਨ: ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਮਰਦੌਲੀ ਪਿੰਡ ਵਿੱਚ ਬੁੱਧਵਾਰ ਸਵੇਰੇ ਇੱਕ ਦੁਖਦਾਈ ਹਾਦਸਾ ਵਾਪਰਿਆ। ਇਨਵਰਟਰ ਦੀ ਬੈਟਰੀ ਵਿੱਚ ਹੋਏ ਧਮਾਕੇ ਕਾਰਨ 62 ਸਾਲਾ ਨੌਰੰਗ ਬਹਾਦੁਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ 60 ਸਾਲਾ ਪਤਨੀ ਅਨੁਸੂਆ ਸਿੰਘ ਗੰਭੀਰ ਜ਼ਖਮੀ ਹੋ ਗਈ।

ਹਾਦਸਾ ਸੰਗਰਾਮਪੁਰ ਥਾਣਾ ਖੇਤਰ ਵਿੱਚ ਸਵੇਰੇ ਦੇ ਸਮੇਂ ਵਾਪਰਿਆ, ਜਦ ਘਰ ਦੇ ਅੰਦਰ ਰੱਖੀ ਇਨਵਰਟਰ ਦੀ ਬੈਟਰੀ ਫਟ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਨੌਰੰਗ ਸਿੰਘ ਨੂੰ ਬਚਾਇਆ ਨਾ ਜਾ ਸਕਿਆ। ਉਨ੍ਹਾਂ ਦੀ ਪਤਨੀ, ਜੋ ਉਸ ਵੇਲੇ ਉਥੇ ਮੌਜੂਦ ਸੀ, ਨੂੰ ਤੁਰੰਤ ਅਮੇਠੀ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਗੌਰੀਗੰਜ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ।

ਮ੍ਰਿਤਕ ਦੇ ਭਰਾ ਉਦੈਭਾਨ ਸਿੰਘ ਨੇ ਸਥਾਨਕ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਧਮਾਕਾ ਉਸ ਕਮਰੇ ਵਿੱਚ ਹੋਇਆ ਜਿੱਥੇ ਇਨਵਰਟਰ ਰੱਖਿਆ ਗਿਆ ਸੀ। 

ਸਥਾਨਕ ਪੁਲਿਸ ਦੇ ਐਸਐਚਓ ਬ੍ਰਿਜੇਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਔਰਤ ਹਾਲੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.