ਤਾਜਾ ਖਬਰਾਂ
ਅੰਮ੍ਰਿਤਸਰ, 9 ਜੂਨ- ਸ਼ਹਿਰ ਦੇ ਵਪਾਰਕ ਹਿੱਸੇ ਪੁਤਲੀਘਰ 'ਚ ਅੱਜ ਸਵੇਰੇ ਇੱਕ ਕਪੜੇ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦਮਕਲ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸਵੇਰੇ 10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਦਮਕਲ ਅਧਿਕਾਰੀ ਨੇ ਦੱਸਿਆ ਕਿ ਅੱਗ ਸ਼ੋਅਰੂਮ ਦੀ ਸਭ ਤੋਂ ਉੱਪਰਲੀ ਮੰਜ਼ਿਲ ਵਿੱਚ ਲੱਗੀ ਸੀ। ਉਚੀ ਮੰਜ਼ਿਲ ਤੇ ਅੱਗ ਹੋਣ ਕਾਰਨ ਬੁਝਾਉ ਕਾਰਵਾਈ ਵਿੱਚ ਮੁਸ਼ਕਲ ਆਈ, ਪਰ ਦਮਕਲ ਨੇ ਕੰਧ ਤੋੜ ਕੇ ਅੰਦਰ ਦਾਖਲ ਹੋ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।ਨੁਕਸਾਨ ਦੀ ਮਾਤਰਾ ਬਾਰੇ ਪੁੱਛਣ 'ਤੇ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ਼ ਸ਼ੋਰੂਮ ਦੇ ਮਾਲਿਕ ਵਲੋਂ ਹੀ ਸਹੀ ਤੌਰ 'ਤੇ ਦੱਸਿਆ ਜਾ ਸਕਦਾ ਹੈ ਇਸ ਹਾਦਸੇ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਭੈੜ ਅਤੇ ਭੀੜ ਦਾ ਮਾਹੌਲ ਬਣ ਗਿਆ ਸੀ, ਹਾਲਾਂਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਸਥਿਤੀ ਨੂੰ ਸੰਭਾਲ ਲਿਆ।
Get all latest content delivered to your email a few times a month.