IMG-LOGO
ਹੋਮ ਪੰਜਾਬ: ਵੱਡਾ ਹਾਦਸਾ#ਤੇਜ਼ ਰਫ਼ਤਾਰ ਵਾਹਨ ਦੀ ਬਾਈਕ ਨਾਲ ਟੱਕਰ, 2 ਲੋਕਾਂ...

ਵੱਡਾ ਹਾਦਸਾ#ਤੇਜ਼ ਰਫ਼ਤਾਰ ਵਾਹਨ ਦੀ ਬਾਈਕ ਨਾਲ ਟੱਕਰ, 2 ਲੋਕਾਂ ਦੀ ਮੌਤ...

Admin User - Jun 09, 2025 02:16 PM
IMG

ਜਲੰਧਰ, 9 ਜੂਨ- ਜਲੰਧਰ ਦੇ ਗੁਰਾਇਆ ਨੇੜੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਨੌਜਵਾਨ ਦੋਸਤਾਂ, 15 ਸਾਲਾ ਬਲਦੇਵ ਰਾਮ (ਸਿਮਰਜੀਤ ਮਾਹੇ ਦਾ ਪੁੱਤਰ) ਅਤੇ 16 ਸਾਲਾ ਲਾਲੀ (ਅਸ਼ੋਕ ਕੁਮਾਰ ਪਿੰਡ ਘੁੜ) ਦੀ ਮੌਤ ਹੋ ਗਈ, ਜਿਹੜੇ ਮੋਟਰਸਾਈਕਲ ‘ਤੇ ਗੁਰਾਇਆ ਤੋਂ ਢੇਸੀਆਂ ਵੱਲ ਜਾ ਰਹੇ ਸਨ ਕਿ ਰਾਤ ਕਰੀਬ 8:30 ਵਜੇ ਇਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਭਿਆਨਕ ਟੱਕਰ ਮਾਰੀ, ਜਿਸ ਕਾਰਨ ਦੋਵੇਂ ਦੇ ਸਿਰਾਂ ‘ਚ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹੈਰਾਨੀ ਦੀ ਗੱਲ ਇਹ ਰਹੀ ਕਿ ਮੋਟਰਸਾਈਕਲ ਨੂੰ ਵੱਡਾ ਨੁਕਸਾਨ ਨਹੀਂ ਹੋਇਆ; ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਗੁਰਾਇਆ ਥਾਣੇ ਦੇ ਇੰਚਾਰਜ ਸਿਕੰਦਰ ਸਿੰਘ ਵਿਰਕ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਲੌਰ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਣਪਛਾਤੇ ਵਾਹਨ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਕਰ ਦਿੱਤੀ ਹੈ। ਗੁਰਾਇਆ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਅਣਪਛਾਤੇ ਵਾਹਨ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.