ਤਾਜਾ ਖਬਰਾਂ
ਕੈਨੇਡਾ ਨੇ ਇਸ ਮਹੀਨੇ ਅਲਬਰਟਾ ਵਿੱਚ ਹੋਣ ਵਾਲੀ G-7 ਮੀਟਿੰਗ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ, ਜੋ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸੁਧਰ ਰਹੇ ਰਿਸ਼ਤਿਆਂ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਸੱਦੇ ਤੋਂ ਕੁਝ ਘੰਟਿਆਂ ਬਾਅਦ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਨੂੰ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੱਸਦਿਆਂ ਇਸ ਦੀ ਭੂਮਿਕਾ ਨੂੰ ਅਹੰਕਾਰਯੋਗ ਮੰਨਿਆ। ਮੋਦੀ ਦੇ ਦੌਰੇ ਤੋਂ ਠੀਕ ਪਹਿਲਾਂ, ਕੈਨੇਡੀਅਨ ਸਰਕਾਰ ਨੇ ਭਾਰਤੀ ਕਰਮਚਾਰੀਆਂ ਲਈ ਵਰਕ ਪਰਮਿਟ ਨੀਤੀਆਂ ‘ਚ ਵੱਡੇ ਬਦਲਾਅ ਕਰ ਦਿੱਤੇ ਹਨ। ਹੁਣ ਵਿਦੇਸ਼ੀ ਕਰਮਚਾਰੀ, ਜਿਨ੍ਹਾਂ ਨੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੋਈ ਹੈ, ਉਹ ਨਵੀਂ ਨੌਕਰੀ ਮਿਲਣ ਦੇ ਤੁਰੰਤ ਬਾਅਦ ਕੰਮ ਕਰ ਸਕਣਗੇ, ਬਿਨਾਂ ਨਵਾਂ ਪਰਮਿਟ ਆਉਣ ਦੀ ਉਡੀਕ ਕੀਤੇ। ਇਹ ਟੈਂਪਰੇਰੀ ਪਬਲਿਕ ਪਾਲਿਸੀ ਉਨ੍ਹਾਂ ਲੋਕਾਂ ਲਈ ਵੀ ਲਾਗੂ ਹੋਵੇਗੀ ਜੋ Maintained Status ‘ਤੇ ਹਨ ਜਾਂ ਜਿਨ੍ਹਾਂ ਨੂੰ ਵਰਕ ਪਰਮਿਟ ਤੋਂ ਛੋਟ ਹੈ ਪਰ ਨਵੀਂ ਨੌਕਰੀ ਲਈ ਪਰਮਿਟ ਲੈਣਾ ਚਾਹੁੰਦੇ ਹਨ। ਪੁਰਾਣੇ ਨਿਯਮਾਂ ਤਹਿਤ ਕਰਮਚਾਰੀਆਂ ਨੂੰ ਨੌਕਰੀ ਬਦਲਣ ਤੋਂ ਪਹਿਲਾਂ ਨਵਾਂ ਪਰਮਿਟ ਲੈਣਾ ਲਾਜ਼ਮੀ ਸੀ, ਜਿਸ ਕਰਕੇ ਉਨ੍ਹਾਂ ਨੂੰ ਕਈ ਹਫ਼ਤੇ ਬਿਨਾਂ ਕੰਮ ਦੇ ਰਹਿਣਾ ਪੈਂਦਾ ਸੀ। ਹੁਣ ਇਹ ਨਵੀਂ ਨੀਤੀ ਲੱਖਾਂ ਭਾਰਤੀ ਕਰਮਚਾਰੀਆਂ ਲਈ ਆਰਥਿਕ ਸਹੂਲਤ ਅਤੇ ਕਰੀਅਰ ਵਿਚ ਬਿਹਤਰੀ ਲਿਆਉਣ ਵਾਲੀ ਸਾਬਤ ਹੋਵੇਗੀ।
Get all latest content delivered to your email a few times a month.