ਤਾਜਾ ਖਬਰਾਂ
ਬਠਿੰਡਾ,9 ਜੂਨ- ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਸਥਿਤ ਟੈਕਸੀ ਸਟੈਂਡ 'ਤੇ ਸੋਮਵਾਰ ਸਵੇਰੇ ਕਰੀਬ 9.30 ਵਜੇ उस ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਖੜ੍ਹੀ ਕਾਰ ਦੇ ਇੰਜਣ 'ਚੋਂ ਅਚਾਨਕ ਧੂੰਆ ਨਿਕਲਣ ਲੱਗਾ ਅਤੇ ਥੋੜ੍ਹੀ ਦੇਰ 'ਚ ਹੀ ਗੱਡੀ ਅੱਗ ਦੀ ਲਪੇਟ 'ਚ ਆ ਗਈ। ਕਾਰ 'ਚ ਮੌਜੂਦ ਚਾਲਕ, 55 ਸਾਲਾ ਪਵਨ ਕੁਮਾਰ, ਜੋ ਕਿ ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ, ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਿਆਂ ਝੁਲਸ ਗਿਆ। ਹਾਲਾਤ ਗੰਭੀਰ ਹੋ ਸਕਦੇ ਸਨ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਫੁਰਤੀ ਅਤੇ ਸੂਝ-ਬੂਝ ਦਿਖਾਉਂਦਿਆਂ ਉਸ ਨੂੰ ਤੁਰੰਤ ਗੱਡੀ ਤੋਂ ਬਾਹਰ ਕੱਢਿਆ ਅਤੇ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾ ਲਈ। ਜ਼ਖ਼ਮੀ ਪਵਨ ਕੁਮਾਰ ਨੂੰ ਤੁਰੰਤ ਸਹਾਰਾ ਜਨਸੇਵਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਅਨੁਸਾਰ ਅੱਗ ਲੱਗਣ ਦਾ ਮੁੱਖ ਕਾਰਨ ਗਰਮੀ ਅਤੇ ਸ਼ਾਰਟ ਸਰਕਟ ਸਮਝਿਆ ਜਾ ਰਿਹਾ ਹੈ, ਹਾਲਾਂਕਿ ਫਾਇਰ ਵਿਭਾਗ ਵਲੋਂ ਪੂਰੀ ਜਾਂਚ ਜਾਰੀ ਹੈ। ਜੇਕਰ ਲੋਕ ਸਮੇਂ ਸਿਰ ਹਰਕਤ ਨਾ ਕਰਦੇ ਤਾਂ ਇਹ ਘਟਨਾ ਕਿਸੇ ਵੱਡੇ ਹਾਦਸੇ 'ਚ ਤਬਦੀਲ ਹੋ ਸਕਦੀ ਸੀ।
Get all latest content delivered to your email a few times a month.