IMG-LOGO
ਹੋਮ ਪੰਜਾਬ: ਸ਼੍ਰੋਮਣੀ ਅਕਾਲੀ ਦਲ 'ਚ ਸੰਪੂਰਨ ਏਕਤਾ ਲਈ ਮੌਜੂਦਾ ਅਕਾਲੀ ਲੀਡਰਸ਼ਿਪ...

ਸ਼੍ਰੋਮਣੀ ਅਕਾਲੀ ਦਲ 'ਚ ਸੰਪੂਰਨ ਏਕਤਾ ਲਈ ਮੌਜੂਦਾ ਅਕਾਲੀ ਲੀਡਰਸ਼ਿਪ ਹਊਮੈ ਛੱਡਕੇ ਤਿਆਗ ਦਿਖਾਵੇ - ਕਰਨੈਲ ਸਿੰਘ ਪੀਰਮੁਹੰਮਦ

Admin User - Jun 08, 2025 07:23 PM
IMG

  ਸੰਗਰੂਰ 8 ਜੂਨ --ਖੇਤਰੀ ਪਾਰਟੀ  ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤ ਰਹਿਣਾ ਪੰਥ  ਪੰਜਾਬ ਅਤੇ ਦੇਸ ਦੇ ਹਿੱਤ ਵਿੱਚ ਹੈ ਇਹ ਪ੍ਰਤੀਕਿਰਿਆ ਖੁਦ ਮਰਹੂਮ ਸੁਖਦੇਵ ਸਿੰਘ ਢੀਡਸਾ ਹਮੇਸ਼ਾ ਪ੍ਰਗਟ ਕਰਦੇ ਸਨ ਉਹਨਾਂ ਦੀ ਆਖਰੀ ਇੱਛਾ ਵੀ ਇਹੋ ਸੀ ਕਿ ਸ੍ਰੌਮਣੀ ਅਕਾਲੀ ਦਲ ਨੂੰ ਨਵੀ ਨਿਰੋਈ ਲੀਡਰਸ਼ਿਪ ਮਿਲੇ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ  ਕਰਨੈਲ ਸਿੰਘ ਪੀਰਮੁਹੰਮਦ ਨੇ ਢੀਡਸਾ ਨੂੰ ਯਾਦ ਕਰਦਿਆ ਪ੍ਰਗਟ ਕੀਤੇ ।  

 ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਅੱਜ ਵਿਰੋਧੀ ਪਾਰਟੀਆ ਦੇ ਆਗੂਆ  ਸੁਨੀਲ ਜਾਖੜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲਾ ਨੇ ਵੀ ਢੀਡਸਾ ਦੀ ਅੰਤਿਮ ਅਰਦਾਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਖੇਤਰੀ ਪਾਰਟੀ ਨੂੰ ਇਕਜੁੱਟ ਹੋਣ ਦੀ ਬੇਹੱਦ ਲੋੜ ਹੈ । ਦੂਜੇ ਪਾਸੇ ਸਾਬਕਾ ਡਿਪਟੀ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਵੀ ਇਹ ਪ੍ਰਵਾਨ ਕੀਤਾ ਹੈ ਕਿ ਟਕਸਾਲੀ  ਅਕਾਲੀ ਲੀਡਰਸ਼ਿਪ ਵਾਲੇ ਅਸਲ ਗੁਣ ਹੁਣ ਵਾਲੀ ਲੀਡਰਸ਼ਿਪ ਦੇ ਪਾਸ ਨਹੀ ਰਹੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਅਜਿਹੇ ਹਾਲਤਾ ਵਿੱਚ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਪੰਥਕ ਸਿਆਸਤ ਵਿੱਚ ਇਕਜੁੱਟ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੋਏ 2 ਦਸਬੰਰ ਦੇ ਹੁਕਮਨਾਮੇ ਤੇ ਪਹਿਰਾ ਦਿੰਦੇ ਹੋਏ ਪੰਜ ਮੈਬਰੀ ਭਰਤੀ ਕਮੇਟੀ ਵੱਲੋ ਸੁਰੂ ਕੀਤੀ  ਮੈਂਬਰਸ਼ਿਪ ਨੂੰ ਪ੍ਰਵਾਨ ਕਰਕੇ ਖੁਦ  ਸ਼੍ਰੋਮਣੀ ਅਕਾਲੀ ਦਲ ਦੇ ਮੈਬਰ ਬਣਨ ਤੇ ਬਣਾਉਣ । ਉਹਨਾਂ ਕਿਹਾ ਕਿ ਸਰੀਰਾ ਦੀ ਏਕਤਾ ਨਾਲੋ ਵਿਚਾਰਧਾਰਕ ਏਕਤਾ ਦੀ ਬੇਹੱਦ ਲੋੜ ਹੈ ਤੇ ਪੰਥ ਪ੍ਰਵਾਨਿਤ ਲੀਡਰਸ਼ਿਪ ਹੀ ਹੁਣ ਕੌਮ ਤੇ ਪੰਜਾਬੀ ਪ੍ਰਵਾਨ ਕਰਨਗੇ । ਸੋਸ਼ਲ ਮੀਡੀਆ ਤੇ ਏਕਤਾ ਸਬੰਧੀ ਕੀਤੀਆ ਟਿੱਪਣੀਆ ਨੂੰ ਇੱਕ ਅਕਾਲੀ ਧਿਰ ਵੱਲੋ ਆਪਣੇ ਲਈ ਵਰਤਣ ਦੀ ਜਗਾ ਹਊਮੈ ਹੰਕਾਰ ਨੂੰ ਦੂਰ ਕਰਕੇ ਗਲਤੀਆ ਦਾ ਅਹਿਸਾਸ ਕਰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀ ਬੇਹੱਦ ਲੋੜ ਹੈ ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.