IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਨਾਬਾਲਗ ਲੜਕੀ ਦਾ ਹੋ ਰਿਹਾ ਸੀ ਵਿਆਹ, ਤਾਂ...

ਅੰਮ੍ਰਿਤਸਰ 'ਚ ਨਾਬਾਲਗ ਲੜਕੀ ਦਾ ਹੋ ਰਿਹਾ ਸੀ ਵਿਆਹ, ਤਾਂ ਸਮਾਜ ਸੇਵੀ ਸੰਸਥਾ ਨੇ ਮੌਕੇ 'ਤੇ ਪਹੁੰਚ ਰੁਕਵਾਇਆ ਵਿਆਹ

Admin User - Jun 08, 2025 07:13 PM
IMG

ਅੰਮ੍ਰਿਤਸਰ- ਭਾਰਤ ਦੇ ਕਾਨੂੰਨ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਵਿਆਹ ਨਹੀਂ ਕਰਵਾ ਸਕਦੀ ਲੇਕਿਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਜੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦੇ ਥਾਣਾ ਮੁਹਕਮਪੁਰਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ 14 ਸਾਲ ਦੀ ਨਾਬਾਲਗ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਜਿਸ ਦੀ ਜਾਣਕਾਰੀ ਸਮਾਜਸੇਵੀ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਭਾਗ ਨਾਲ ਸੰਪਰਕ ਕਰਕੇ ਅਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ ਤੇ ਜਾ ਕੇ ਵਿਆਹ ਤੁੜਵਾਇਆ ਇਸ ਦੌਰਾਨ ਸਮਾਜਸੇਵੀ ਸੰਸਥਾ ਦੀ ਮੈਂਬਰ ਸਪਨਾ ਮਹਿਰਾ ਨੇ ਦੱਸਿਆ ਕਿ ਕੁੜੀ ਨੇ ਇਹ ਪਰਿਵਾਰ ਵੱਲੋਂ ਤਰਨਤਾਰਨ ਰੋਡ ਭਾਈ ਮੰਝ ਸਿੰਘ ਇਲਾਕੇ ਵਿੱਚ ਜਾ ਕੇ ਵਿਆਹ ਕਰਵਾਇਆ ਜਾ ਰਿਹਾ ਸੀ। ਅਤੇ ਇਸ ਦੌਰਾਨ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਲੜਕਾ ਪਰਿਵਾਰ ਮੌਕੇ ਤੋਂ ਹੀ ਰਹੂ ਚੱਕਰ ਹੋ ਗਿਆ। ਜਿਸ ਤੋਂ ਬਾਅਦ ਲੜਕੀ ਨੂੰ ਉਹਨਾਂ ਦੇ ਘਰ ਥਾਣਾ ਮੁਹਕਮਪੁਰਾ ਅਧੀਨ ਲਿਆਂਦਾ ਗਿਆ। ਅਤੇ ਹੁਣ ਪੁਲਿਸ ਨੂੰ ਬੁਲਾ ਕੇ ਇਸ ਤੇ ਕਾਰਵਾਈ ਕਰਵਾਈ ਜਾ ਰਹੀ ਹੈ। ਉੱਥੇ ਹੀ ਸਮਾਜਸੇਵੀ ਸੰਸਥਾ ਨੇ ਕਿਹਾ ਕਿ ਲੜਕੀ ਦੀ ਦਾਦੀ ਦਾ ਕਹਿਣਾ ਹੈ ਕਿ ਇਹ ਸਿਰਫ ਮੰਗਣੀ ਕਰਵਾਈ ਜਾ ਰਹੀ ਸੀ ਨਾ ਕਿ ਇਹ ਵਿਆਹ ਕਰਵਾਇਆ ਜਾ ਰਿਹਾ ਸੀ। ਫਿਲਹਾਲ ਇਹਨਾਂ ਤੋਂ ਮੰਗਣੀ ਦੇ ਡਾਕੂਮੈਂਟ ਵੀ ਮੰਗੇ ਜਾ ਰਹੇ ਹਨ। 

ਦੂਜੇ ਪਾਸੇ ਵਿਆਹ ਕਰਵਾਉਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੀ ਸੀ ਅਤੇ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਲਿਤੀ ਹੋਈ ਹੈ ਅਤੇ ਹੁਣ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ ਜਿਸ ਦੇ ਚਲਦੇ ਉਸ ਦੀ ਮੰਗਣੀ ਹੋ ਰਹੀ ਸੀ। ਇਸ ਦੌਰਾਨ ਨਬਾਲਗ ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸਦੀ ਮਾਤਾ ਨਹੀਂ ਹੈ  ਅਤੇ ਉਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਉਹੀ ਕਰਦੀ ਹੈ ਅਤੇ ਅੱਜ ਫਿਲਹਾਲ ਉਹਨਾਂ ਵੱਲੋਂ ਲੜਕੀ ਦੀ ਮੰਗਣੀ ਹੀ ਕਰਵਾਈ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਮੌਕੇ ਤੇ ਪਹੁੰਚ ਗਈ 

ਦੂਜੇ ਪਾਸੇ ਇਸ ਮਾਮਲੇ ਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਉਹ ਮੌਕੇ ਤੇ ਆਏ ਹਨ ਅਤੇ ਇੱਥੇ ਕਿਸੇ ਵੀ ਤਰੀਕੇ ਉਹਨਾਂ ਨੂੰ ਲੜਕਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਮਿਲਿਆ ਅਤੇ ਫਿਲਹਾਲ ਇਹ ਕਹਿ ਰਹੇ ਹਨ ਕਿ ਲੜਕੀ ਦੀ ਮੰਗਣੀ ਕੀਤੀ ਜਾ ਰਹੀ ਸੀ ਲੇਕਿਨ ਕਾਨੂੰਨ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਮੰਗਣੀ ਵੀ ਨਹੀਂ ਕੀਤੀ ਜਾ ਸਕਦੀ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.