IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਐਕਸਾਈਜ਼ ਵਿਭਾਗ ਨੇ 45 ਬੋਤਲਾਂ ਨਕਲੀ ਸ਼ਰਾਬ ਕੀਤੀ...

ਅੰਮ੍ਰਿਤਸਰ 'ਚ ਐਕਸਾਈਜ਼ ਵਿਭਾਗ ਨੇ 45 ਬੋਤਲਾਂ ਨਕਲੀ ਸ਼ਰਾਬ ਕੀਤੀ ਬਰਾਮਦ

Admin User - Jun 08, 2025 01:33 PM
IMG

 ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਜੀਠਾ ਵਿਖੇ ਨਕਲੀ ਤੇ ਜ਼ਹਰੀਲੀ ਸ਼ਰਾਬ ਪੀਣ ਨਾਲ 25 ਤੋਂ ਵੱਧ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਹੀ ਇਸ 'ਤੇ ਕਾਰਵਾਈ ਕਰਦਿਆਂ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਅਤੇ ਇਹ ਜਹਰੀਲੀ ਸ਼ਰਾਬ ਬਣਾਉਣ ਵਾਲਾ  ਕੈਮੀਕਲ ਵੀ ਬਰਾਮਦ ਕੀਤਾ ਗਿਆ ਸੀ ਲੇਕਿਨ ਅਜੇ ਵੀ ਇਹ ਨਕਲੀ ਸ਼ਰਾਬ ਬਣਨ ਦਾ ਸਿਲਸਿਲਾ ਰੋਕ ਨਹੀਂ ਰਿਹਾ ਅਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਟ ਕੀਮਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਐਕਸਾਈਜ਼ ਵਿਭਾਗ ਨੇ ਰੇਡ ਕਰਕੇ ਫ਼ਤਾਹਪੁਰ ਇਲਾਕੇ ਦੇ ਵਿੱਚੋਂ 45 ਬੋਤਲਾਂ ਨਕਲੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਤਾਹਪੁਰ ਇਲਾਕੇ ਚ ਸੱਗੂ ਅਤੇ ਲਾਲੀ ਨਾਮਕ ਦੋ ਵਿਅਕਤੀ ਇਹ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਸਨ ਅਤੇ ਅੱਜ ਜਦੋਂ ਐਕਸਾਈਜ ਵਿਭਾਗ ਨੇ ਰੇਡ ਕੀਤੀ ਤੇ ਦੋਵੇਂ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਅਤੇ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ 09 ਪੈਕਟ ਨਕਲੀ ਸ਼ਰਾਬ ਬਰਾਮਦ ਹੋਈ ਆ ਤੇ ਨੋ ਪੈਕਟਾਂ ਦੇ ਵਿੱਚ 45 ਬੋਤਲਾਂ ਸ਼ਰਾਬ ਬੰਦ ਸੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਸੱਗੂ ਅਤੇ ਲਾਲੀ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ। 

 


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.