ਤਾਜਾ ਖਬਰਾਂ
ਚੰਡੀਗੜ੍ਹ:- ਕੁਝ ਦਿਨ ਪਹਿਲਾਂ ਆਪਣੇ ਘਰੇਲੂ ਕਲੇਸ ਦੀ ਲੜਾਈ ਦੀ ਗਾਜ ਪੰਜਾਬ ਦੇ ਇੱਕ ਮੰਤਰੀ ਤੇ ਮੀਡੀਆ ਦੇ ਇੱਕ ਹਿੱਸੇ ਰਾਹੀਂ ਸੁੱਟਣ ਵਾਲੀ NRI ਔਰਤ ਦੀ ਅਸਲੀਅਤ ਉਸਦੀ ਸਕੀ ਮਾਂ ਤੇ ਭਰਾ ਨੇ ਉਸ ਸਮੇਂ ਪ੍ਰੈਸ ਕਾਨਫਰੰਸ ਕਰਕੇ ਲਿਆ ਦਿੱਤੀ , ਜਦੋਂ ਉਸ ਦੇ ਮਾਂ ਪੁੱਤਰਾ ਵੱਲੋਂ ਆਪਣੇ ਵਕੀਲ ਨੂੰ ਨਾਲ ਲੈ ਕੇ ਇਹ ਵੱਡਾ ਖੁਲਾਸਾ ਕੀਤਾ ਗਿਆ , ਕਿ ਉਹਨਾਂ ਦੀ ਲੜਕੀ ਵੱਲੋਂ ਮੰਤਰੀ ਲਾਲਜੀਤ ਭੁੱਲਰ ਤੇ ਜਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਦੇ ਲਗਾਏ ਗਏ ਦੋਸਾਂ ਨੂੰ ਉਹਨਾਂ ਨੇ ਮੁੱਢੋਂ ਹੀ ਰੱਦ ਕਰ ਦਿੱਤਾ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪੱਤਰਕਾਰਾਂ ਨੂੰ ਬਜ਼ੁਰਗ ਔਰਤ ਅਮਰਜੀਤ ਕੌਰ ਤੇ ਉਸਦੇ ਪੁੱਤਰ ਹਰਿੰਦਰ ਸਿੰਘ ਨੇ ਆਪਣੇ ਵਕੀਲ ਦੀ ਹਾਜ਼ਰੀ ਚ ਸਪਸ਼ਟ ਕਰਦਿਆਂ ਦੱਸਿਆ ਕਿ ਉਹਨਾਂ ਦੀ ਲੜਕੀ ਉਹਨਾਂ ਦੇ ਹਿੱਸੇ ਦੀ ਜਮੀਨ ਹੜੱਪਣਾ ਚਾਹੁੰਦੀ ਹੈ । ਹਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਜਮੀਨ ਮੰਤਰੀ ਲਾਲਜੀਤ ਭੁੱਲਰ ਨੂੰ ਵੇਚੀ ਹੈ ਤੇ ਉਸ ਦੀ ਰਜਿਸਟਰੀ ਲਾਲਜੀਤ ਸਿੰਘ ਭੁੱਲਰ ਦੀ ਮਾਤਾ ਅਤੇ ਪਤਨੀ ਦੇ ਨਾਮ ਤੇ ਕਰਵਾਈ ਹੈ ਤੇ ਪੂਰੇ ਉਸ ਨੂੰ ਪੈਸੇ ਮਿਲੇ ਹਨ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਤੇਰੀ ਭਾਵੇ ਕਿ ਮੁਸਤਰਕੇ ਖਾਤੇ ਦੀ ਵੀ ਜਮੀਨ ਉਹਨਾਂ ਪਾਸ ਹੈ ਜਿਸ ਵਿੱਚੋਂ ਉਹਨਾਂ ਇਕ ਇੰਚ ਵੀ ਜਮੀਨ ਨਹੀਂ ਵੇਚੀ । ਭਾਵੇਂ ਇਸ ਸਮੇਂ ਦੋਸ ਲਾਉਣ ਵਾਲੀ NRI ਔਰਤ ਦੀ ਮਾਂ ਨੇ ਸਪਸ਼ਟ ਕੀਤਾ ਕਿ ਮੈਂ ਆਪਣੇ ਪੁੱਤਰ ਨਾਲ ਰਹਿ ਰਹੀ ਹਾਂ , ਅਸੀਂ ਆਪਣੀ ਹੈਸੀਅਤ ਮੁਤਾਬਿਕ ਲੜਕੀਆਂ ਦੇ ਚੰਗੇ ਵਿਆਹ ਕੀਤੇ ਹਨ , ਜੋ ਕਿ ਆਪਣੇ ਘਰਾਂ ਵਿੱਚ ਰਸਦੀਆਂ ਵਸਦੀਆਂ ਹਨ। ਉਸਨੇ ਦੱਸਿਆ ਕਿ ਰਣਦੀਪ ਕੌਰ ਦੇ ਬੱਚਿਆਂ ਜਿਹੜੀਆਂ ਫੀਸਾਂ ਵੀ ਮੇਰੇ ਪੁੱਤਰ ਵੱਲੋਂ ਜਮੀਨ ਵੇਚ ਕੇ ਭਰੀ ਗਈਆ , ਜਿਨਾਂ ਦੇ ਪੈਸੇ ਵੀ ਉਸ ਨੇ ਪੂਰੇ ਨਹੀਂ ਮੋੜੇ। ਮਾਤਾ ਨੇ ਇਹ ਵੀ ਕਿਹਾ ਕਿ ਮੇਰੇ ਪੁੱਤਰ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਕਾਰਨ ਮੈਂ ਡੇਢ ਸਾਲ ਪਹਿਲਾਂ ਹੀ ਆਪਣੀਆਂ ਧੀਆਂ ਨੂੰ ਬੇਦਖਲ ਕਰ ਚੁੱਕੀ ਹਾਂ। ਉਸਨੇ ਇਹ ਵੀ ਕਿਹਾ ਕਿ ਮੇਰੀ ਧੀ ਰਣਦੀਪ ਕੌਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਦੀ ਮਾਂ ਦਾ ਦਿਮਾਗ ਠੀਕ ਨਹੀਂ ਸਗੋਂ ਮੈਂ ਇਹ ਕਹਿ ਰਹੀ ਹਾਂ ਕਿ ਮੇਰੀ ਧੀ ਦਾ ਦਿਮਾਗ ਖਰਾਬ ਹੈ । ਇਸ ਸਮੇਂ ਉਹਨਾਂ ਦੇ ਵਕੀਲ ਨੇ ਸਪੱਸ਼ਟ ਕੀਤਾ ਕਿ ਜੋ ਵੀ ਹਰਿੰਦਰ ਸਿੰਘ ਵੱਲੋਂ ਆਪਣੀ ਜਮੀਨ ਵੇਚੀ ਗਈ ਹੈ, ਉਸਦਾ ਕੋਈ ਵੀ ਅਦਾਲਤ ਵਿੱਚ ਕੇਸ ਨਹੀਂ ਹੈ , ਇਸ ਸਮੇਂ ਵਕੀਲ ਨੇ ਇਹ ਵੀ ਕਿਹਾ ਕਿ ਆਮ ਤੌਰ ਤੇ ਕਈ ਕੇਸ ਸਾਹਮਣੇ ਆਉਂਦੇ ਹਨ ਕਿ ਮੰਤਰੀ ਆਪਣੇ ਨੌਕਰਾਂ ਜਾਂ ਰਿਸ਼ਤੇਦਾਰਾਂ ਦੇ ਨਾਮ ਤੇ ਬੇਨਮੀਆ ਜੈਤਾਂ ਖਰੀਦਦੇ ਹਨ। ਪਰ ਮੰਤਰੀ ਲਾਲਜੀਤ ਭੁੱਲਰ ਨੇ ਆਪਣੀ ਮਾਤਾ ਤੇ ਪਤਨੀ ਦੇ ਨਾਮ ਤੇ ਹਰਿੰਦਰ ਸਿੰਘ ਤੋਂ ਜਮੀਨ ਖਰੀਦੀ ਹੈ ਅਤੇ ਜਮੀਨ ਦੀ ਬਣਦੀ ਪੂਰੀ ਰਕਮ ਇੱਕ ਨੰਬਰ ਚ ਬੈਂਕ ਰਾਹੀਂ ਹਰਿੰਦਰ ਸਿੰਘ ਵੱਲੋਂ ਪ੍ਰਾਪਤ ਕੀਤੀ ਗਈ ਹੈ । ਇਸ ਸਮੇਂ ਮਾਤਾ ਅਮਰਜੀਤ ਕੌਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਰਹਿੰਦੀ ਹੈ ਤੇ ਉਸ ਦੇ ਹਿੱਸੇ ਦੀ ਜਮੀਨ ਦਾ ਮਾਲਕ ਵੀ ਮੇਰਾ ਪੁੱਤਰ ਹਰਿੰਦਰ ਸਿੰਘ ਹੀ ਹੈ । ਇਸ ਸਮੇਂ ਹਰਿੰਦਰ ਸਿੰਘ ਨੇ ਇਹ ਵੀ ਕਿਹਾ ਉਸ ਦੀ ਭੈਣ ਰਣਦੀਪ ਕੌਰ ਨੇ ਪਹਿਲਾਂ ਵੱਖ-ਵੱਖ ਵਿਭਾਗਾਂ ਵਿੱਚ ਉਸ ਦੇ ਵਿਰੁੱਧ ਦਰਖਾਸਤਾਂ ਵੀ ਦਿੱਤੀਆਂ ਜਿੱਥੇ ਕਿ ਸਾਰੀਆਂ ਹੀ ਦਫਤਰ ਦਾਖਲ ਹੋਈਆਂ । ਪਰ ਉਹਨਾਂ ਇਸ ਸਮੇਂ ਇਹ ਵੀ ਕਿਹਾ ਕਿ ਅਸੀਂ ਪੰਚਾਇਤਾਂ ਵਿੱਚ ਬੈਠਕੇ ਮੁਬਾਰਕ ਮਸਲਾ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ । ਪਰ ਉਸਨੇ ਇਸ ਕਲੇਸ ਨੂੰ ਖਤਮ ਨਹੀਂ ਕੀਤਾ । ਜਿਸ ਕਾਰਨ ਮੇਰੀ ਮਾਂ ਨੂੰ ਰਣਦੀਪ ਕੌਰ ਸਮੇਤ ਆਪਣੀਆਂ ਧੀਆਂ ਨੂੰ ਬੇਦਖਲ ਕਰਨਾ ਪਿਆ ਤੇ ਜਮੀਨ ਵੀ ਉਸਨੇ ਆਪਣੇ ਨਾਂ ਦੀ ਬੇਦਖਲੀ ਤੋਂ ਬਾਅਦ ਵਿੱਚ ਹੀ ਵੇਚੀ ਸੀ। ਇਸ ਸਮੇਂ ਉਸ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਪਣੀ ਭੈਣ ਰਣਦੀਪ ਕੌਰ ਖਿਲਾਫ ਮਾਨਹਾਨੀ ਦਾ ਅਦਾਲਤ ਵਿੱਚ ਕੇਸ ਕਰਨ ਜਾ ਰਹੇ ਹਨ।
Get all latest content delivered to your email a few times a month.