IMG-LOGO
ਹੋਮ ਪੰਜਾਬ: ਮਨਜਿੰਦਰ ਸਿਰਸਾ 'ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜਤਾਇਆ...

ਮਨਜਿੰਦਰ ਸਿਰਸਾ 'ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜਤਾਇਆ ਇਤਰਾਜ਼, ਲੁਧਿਆਣਾ ਆ ਕੇ ਪ੍ਰਚਾਰ ਕਰਨ 'ਤੇ ਉਠੇ ਸਵਾਲ...

Admin User - Jun 07, 2025 07:43 PM
IMG

ਲੁਧਿਆਣਾ, 7 ਜੂਨ 2025– ਲੁਧਿਆਣਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਜੋਰਾਂ 'ਤੇ ਚੱਲ ਰਿਹਾ ਹੈ ਅਤੇ ਇਸੀ ਦੌਰਾਨ ਭਾਜਪਾ ਵੱਲੋਂ ਮਨਜਿੰਦਰ ਸਿਰਸਾ ਨੂੰ ਪ੍ਰਚਾਰ ਲਈ ਭੇਜਣ 'ਤੇ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਆਮ ਆਦਮੀ ਪਾਰਟੀ ਨੇ ਗੰਭੀਰ ਇਤਰਾਜ਼ ਜਤਾਇਆ ਹੈ।

ਸਿਹਤ ਮੰਤਰੀ ਡਾ. ਬਲਜੀਤ ਕੌਰ ਨੇ ਸਿਰਸਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ਉਹੀ ਵਿਅਕਤੀ ਹੈ ਜੋ ਪਹਿਲਾਂ ਸੁਖਬੀਰ ਬਾਦਲ ਦਾ ਓਐਸਡੀ ਰਹਿ ਕੇ ਪੰਜਾਬ ਵਿੱਚ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਨੂੰ ਵਧਾਵਾ ਦਿੰਦਾ ਰਿਹਾ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੇ ਗਬਨ ਦੇ ਮਾਮਲੇ 'ਚ ਵੀ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਬਚਣ ਲਈ ਦਸੰਬਰ 2021 ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ।


ਮੰਤਰੀ ਲਾਲ ਚੰਦ ਕਟਾਰੂਚਕ, ਡਾ. ਬਲਬੀਰ ਸਿੰਘ, ਮੋਹਿੰਦਰ ਭਗਤ ਤੇ ਬਰਿੰਦਰ ਕੁਮਾਰ ਗੋਇਲ ਨੇ ਵੀ ਆਪਣੇ-ਆਪਣੇ ਟਵੀਟਾਂ ਰਾਹੀਂ ਸਿਰਸਾ ਦੀ ਚੋਣੀ ਨਿੰਦਾ ਕੀਤੀ। ਉਨ੍ਹਾਂ ਆਖਿਆ ਕਿ ਦਿੱਲੀ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ, ਉਸਨੇ ਆਮ ਆਦਮੀ ਪਾਰਟੀ ਵੱਲੋਂ ਚਲਾਏ ਜਾ ਰਹੇ ਲੋਕ-ਹਿਤੀ ਕਾਰਜ ਜਿਵੇਂ ਮੁਹੱਲਾ ਕਲੀਨਿਕ, ਮੁਫ਼ਤ ਬਿਜਲੀ, ਟੈਂਕਰ ਮਾਫੀਆ ਰੋਕ, ਪੈਨਸ਼ਨ ਸਕੀਮਾਂ ਆਦਿ ਨੂੰ ਖਤਮ ਕਰਵਾਉਣ ‘ਚ ਭੂਮਿਕਾ ਨਿਭਾਈ।



ਇਹ ਟਵੀਟ ਆਮ ਆਦਮੀ ਪਾਰਟੀ ਵੱਲੋਂ ਚੱਲ ਰਹੀ ਇੱਕ ਸਿਆਸੀ ਮੁਹਿੰਮ ਦਾ ਹਿੱਸਾ ਹਨ, ਜਿਸ ਰਾਹੀਂ ਉਹ ਭਾਜਪਾ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਚਾਰਕਾਂ ਦੀ ਪਿਛੋਕੜ ਤੇ ਕੰਮਾਂ ਬਾਰੇ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.