IMG-LOGO
ਹੋਮ ਪੰਜਾਬ: ਭਿਆਨਕ ਸੜਕ ਹਾਦਸਾ: ਕਾਰ ਤੇ ਆਟੋ ਦੀ ਭਿਆਨਕ ਟੱਕਰ, ਲੜਕੀ...

ਭਿਆਨਕ ਸੜਕ ਹਾਦਸਾ: ਕਾਰ ਤੇ ਆਟੋ ਦੀ ਭਿਆਨਕ ਟੱਕਰ, ਲੜਕੀ ਦੀ ਮੌਤ, ਆਟੋ ਚਾਲਕ ਗੰਭੀਰ ਜ਼ਖਮੀ...

Admin User - Jun 06, 2025 01:58 PM
IMG

ਭੁਲੱਥ (ਕਪੂਰਥਲਾ), 6 ਜੂਨ – ਇਲਾਕੇ 'ਚ ਅੱਜ ਇੱਕ ਦੁਖਦਾਈ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਆਟੋ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਹ ਦੁਰਘਟਨਾ ਭੁਲੱਥ ਨੇੜੇ ਪੈਂਦੇ ਪਿੰਡ ਰਾਮਗੜ੍ਹ ਦੇ ਕੋਲ ਵਾਪਰੀ, ਜਿੱਥੇ ਇਕ ਕਾਰ ਅਤੇ ਆਟੋ ਵਿਚ ਜਬਰਦਸਤ ਟੱਕਰ ਹੋ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਆਟੋ ਰਿਕਸ਼ਾ ਕਰਤਾਰਪੁਰ ਤੋਂ ਭੁਲੱਥ ਵੱਲ ਜਾ ਰਿਹਾ ਸੀ। ਜਦ ਉਹ ਪਿੰਡ ਰਾਮਗੜ੍ਹ ਦੇ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਚਾਲਕ ਨੂੰ ਗੰਭੀਰ ਚੋਟਾਂ ਆਈਆਂ, ਜਿਸ ਨੂੰ ਤੁਰੰਤ ਜਲੰਧਰ ਦੇ ਇੱਕ ਹਸਪਤਾਲ ਦਾਖਲ ਕਰਵਾਇਆ ਗਿਆ।

ਕਾਰ ਵਿੱਚ ਇਕ ਨੌਜਵਾਨ ਲੜਕੀ ਸਵਾਰ ਸੀ ਜੋ ਕਿ ਭੁਲੱਥ ਦੇ ਇੱਕ ਬੈਂਕ ਵਿੱਚ ਨੌਕਰੀ ਕਰਦੀ ਸੀ। ਹਾਦਸੇ 'ਚ ਉਹ ਵੀ ਜ਼ਖਮੀ ਹੋਈ, ਪਰ ਹਸਪਤਾਲ ਲਿਜਾਏ ਜਾਣ 'ਤੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.