ਤਾਜਾ ਖਬਰਾਂ
ਪੰਜਾਬ ਵਿਚ ਪਿਛਲੇ ਦਿਨੀਂ ਵੈਸਟਰਨ ਡਿਸਟਰਬੈਂਸ ਦਾ ਅਸਰ ਘਟਣ ਤੋਂ ਬਾਅਦ ਹੁਣ ਮੌਸਮ ਹੌਲੀ-ਹੌਲੀ ਗਰਮ ਹੋਣ ਲੱਗ ਪਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਤਾਪਮਾਨ ‘ਚ ਔਸਤ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਵਾਧਾ ਦਰਜ ਹੋਇਆ, ਪਰ ਤਾਪਮਾਨ ਹੁਣ ਵੀ ਲੰਬੇ ਸਮੇਂ ਦੀ ਔਸਤ ਨਾਲੋਂ 3.3 ਡਿਗਰੀ ਘੱਟ ਬਣਿਆ ਹੋਇਆ ਹੈ।
ਸਮਰਾਲਾ ਸ਼ਹਿਰ 37.8 ਡਿਗਰੀ ਨਾਲ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ। ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਰਗੇ ਸ਼ਹਿਰਾਂ ਵਿਚ ਤਾਪਮਾਨ 36-37 ਡਿਗਰੀ ਦੇ ਆਸ-ਪਾਸ ਰਿਹਾ। ਰੋਪੜ ‘ਚ 35.3 ਡਿਗਰੀ ਅਤੇ ਗੁਰਦਾਸਪੁਰ ਤੇ ਮੋਗਾ ‘ਚ 36 ਡਿਗਰੀ ਦੇ ਨੇੜੇ ਤਾਪਮਾਨ ਦਰਜ ਹੋਇਆ।
ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਰਿਪੋਰਟ ਮੁਤਾਬਕ ਆਉਣ ਵਾਲੇ 5 ਦਿਨਾਂ ਵਿਚ ਸੂਬੇ ਵਿਚ ਕਿਸੇ ਵੀ ਕਿਸਮ ਦੇ ਮੌਸਮੀ ਖ਼ਤਰੇ ਜਾਂ ਅਲਰਟ ਦੀ ਕੋਈ ਸੰਭਾਵਨਾ ਨਹੀਂ ਹੈ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਨੂੰ “ਨੋ ਵਾਰਨਿੰਗ” ਜ਼ੋਨ ‘ਚ ਰੱਖਿਆ ਗਿਆ ਹੈ।
ਮੌਸਮ ਵਿਗਿਆਨੀਆਂ ਦੀ ਰਾਏ ਅਨੁਸਾਰ, ਭਾਵੇਂ ਤਾਪਮਾਨ ਹੌਲੀ-ਹੌਲੀ ਵਧ ਰਿਹਾ ਹੈ, ਪਰ ਮੌਸਮ ਹਾਲੇ ਵੀ ਮਾਨਸੂਨ ਤੋਂ ਪਹਿਲਾਂ ਦੀ ਹਲਕੀ ਠੰਡੀਅਤ ਵਾਲੀ ਹਾਲਤ ‘ਚ ਹੈ। ਜੇਕਰ ਇਹੀ ਹਾਲਤ ਜਾਰੀ ਰਹੀ ਤਾਂ ਮਾਨਸੂਨ ਆਪਣੀ ਆਮ ਆਮਦ ਤੋਂ ਪਹਿਲਾਂ ਵੀ ਪਹੁੰਚ ਸਕਦਾ ਹੈ, ਜਿਸ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।
Get all latest content delivered to your email a few times a month.