ਤਾਜਾ ਖਬਰਾਂ
ਮਾਲੇਰਕੋਟਲਾ, 5 ਜੂਨ- ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਪੰਛੀ ਪਿਆਰੇ ਮੁਹਿੰਮ' ਦੇ ਸਹਿਯੋਗ ਨਾਲ ਪੀ ਐਚ ਸੀ ਫਤਿਹਗੜ੍ਹ ਪੰਜਗਰਾਈਆਂ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਇਸ ਮੌਕੇ ਮੌਕੇ ਪਿਆਰੇ ਮੁਹਿੰਮ ਤਹਿਤ 13ਵੇਂ ਮਿੰਨੀ ਜੰਗਲ ਲਗਾਉਣ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐਸ. ਐਮ. ਓ ਡਾ. ਜੀ ਐਸ ਭਿੰਡਰ ਨੇ ਕਿਹਾ ਕੇ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਸਮਝ ਕੇ ਵਾਤਾਵਰਣ ਦੀ ਸੰਭਾਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਆਪਣਾ ਆਲਾ ਦੁਆਲਾ ਸਾਫ਼ ਰੱਖਦੇ ਹੋਏ ਪਲਾਸਟਿਕ ਦੀ ਖਪਤ ਨੂੰ ਘਟਾਉਣਾ ਚਾਹੀਦਾ ਹੈ ।ਇਸ ਮੌਕੇ ਛਾਂਦਾਰ ਰੁੱਖ ਦੇ ਪੌਦੇ ਲਗਾਉਂਦੇ ਹੋਏ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਮੁਹਿੰਮ ਤਹਿਤ ਸੂਬੇ ਭਰ ਵਿੱਚ ਹੁਣ ਤੱਕ 12 ਮਿੰਨੀ ਜੰਗਲ ਲਗਾਏ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਰੁੱਖ ਲਗਾ ਤੇ ਪਾਲ ਕੇ ਅਸੀਂ ਸਾਰੇ ਵਾਤਾਵਰਣ ਨੂੰ ਬਚਾਉਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ ਤੇ ਸਾਡੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਕੁਦਰਤੀ ਸਾਧਨਾਂ ਦੀ ਸੁਰੱਖਿਆ ਤੇ ਬਚਾਅ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੋਹਣੇ ਵਾਤਾਵਰਣ ਦਾ ਤੋਹਫ਼ਾ ਛੱਡ ਸਕਾਂਗੇ ।ਇਸ ਮੌਕੇ ਜ਼ਿਲਾ ਟੀ ਬੀ ਅਫ਼ਸਰ ਡਾ. ਅਵੀ ਗਰਗ, ਸੀਨੀਅਰ ਸਹਾਇਕ ਬਲਵਿੰਦਰ ਸਿੰਘ, ਸੀਨੀਅਰ ਸਹਾਇਕ ਕਿਰਨਜੀਤ ਕੌਰ, ਜੂਨੀਅਰ ਸਹਾਇਕ ਅਮਨਦੀਪ ਸਿੰਘ,ਬਲਾਕ ਐਜੂਕੇਟਰ ਹਰਪ੍ਰੀਤ ਕੌਰ,ਬਲਾਕ ਐਜ਼ੂਕੇਟਰ ਜਗਸੀਰ ਸਿੰਘ ਸਤਿੰਦਰ ਸਿੰਘ ਐਸ ਆਈ,ਗੁਲਜ਼ਾਰ ਖਾਂ ਐਸ ਆਈ, ਪਰਮਿੰਦਰ ਕੌਰ ਸਟੈਨੋ,ਕਮਲਜੀਤ ਕੌਰ ਸਟਾਫ਼ ਨਰਸ, ਗੁਰਮੀਤ ਕੌਰ, ਨਵਜੋਤ ਕੌਰ ਰੇਡੀਓਗ੍ਰਾਫਰ, ਕੁਲਦੀਪ ਸਿੰਘ ਐਸ. ਟੀ.ਐਸ,ਪ੍ਰਵੀਨ ਐਲ. ਟੀ,ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਬੂਟਾ ਸਿੰਘ, ਸਕਿੰਦਰ ਸਿੰਘ, ਸਿੰਗਾਰਾ ਸਿੰਘ,ਮਨਦੀਪ ਕੌਰ ਆਸ਼ਾ, ਭਾਰਤੀ ਆਸ਼ਾ ਵੀ ਹਾਜ਼ਰ ਸਨ
Get all latest content delivered to your email a few times a month.