IMG-LOGO
ਹੋਮ ਪੰਜਾਬ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 'ਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਸਕਿੱਲ...

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 'ਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਸਕਿੱਲ ਡਿਵੈਲਪਮੈਂਟ ਸਿਖਿਆਰਥੀਆਂ ਦੇ ਹੋਏ ਰੂਬਰੂ...

Admin User - Jun 05, 2025 02:36 PM
IMG

ਲੁਧਿਆਣਾ, 6 ਜੂਨ 2025– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਯੋਗ ਅਗਵਾਈ ਹੇਠ ਵੱਖ-ਵੱਖ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਜ਼ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ। ਇਸ ਸਮੂਹ ਵਿੱਚ ਪ੍ਰੋ. ਰੇਨੂ ਵਿੱਜ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਪ੍ਰੋ. ਜੈ ਸਿੰਘ (ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ), ਡਾ. ਸੰਜੀਵ ਸੂਦ (ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ) ਅਤੇ ਪ੍ਰੋ. ਰਾਜੀਵ ਸੂਦ (ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ) ਸ਼ਾਮਿਲ ਸਨ।

ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ, ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਚਲਾਏ ਜਾ ਰਹੇ ਸਿਖਲਾਈ ਕੋਰਸਾਂ ਅਤੇ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਹਿਮਾਨਾਂ ਨੇ ਮਧੂ-ਮੱਖੀ ਪਾਲਕਾਂ ਲਈ ਹਰ ਮਹੀਨੇ ਲਗਾਏ ਜਾਣ ਵਾਲੇ ਕੈਂਪ ‘ਚ ਸ਼ਿਰਕਤ ਕਰਕੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ।

ਡਾ. ਸੰਜੀਵ ਸੂਦ ਨੇ ਮਧੂ-ਮੱਖੀ ਪਾਲਣ ਨੂੰ ਖੇਤੀਬਾੜੀ ਲਈ ਮਹੱਤਵਪੂਰਨ ਖੇਤਰ ਮੰਨਦੇ ਹੋਏ ਮਧੂ-ਮੱਖੀ ਪਾਲਕਾਂ ਨੂੰ ਉਨ੍ਹਾਂ ਦੇ ਕਾਰੋਬਾਰ ਨੂੰ ਵਪਾਰਕ ਪੱਧਰ ’ਤੇ ਲਿਜਾਣ ਲਈ ਕੀਮਤੀ ਸਲਾਹਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਇਸ ਨਾਲ ਮਧੂ ਦੀ ਵਿਕਰੀ ਲਈ ਨਵੇਂ ਰਾਹ ਖੁਲਣਗੇ ਅਤੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਮਿਲੇਗਾ।

ਇਸ ਦੌਰੇ ਦੌਰਾਨ, ਮਿਤੀ 2 ਜੂਨ ਤੋਂ ਚੱਲ ਰਹੇ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧੀ ਘਰੇਲੂ ਪੱਧਰ ਦੇ ਸਿਖਲਾਈ ਕੋਰਸ ਦੇ ਸਿਖਿਆਰਥੀਆਂ ਨੇ ਵੀ ਮਹਿਮਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ।

ਡਾ. ਮੱਖਣ ਸਿੰਘ ਭੁੱਲਰ (ਨਿਰਦੇਸ਼ਕ ਪਸਾਰ ਸਿੱਖਿਆ), ਡਾ. ਮਨਜੀਤ ਸਿੰਘ (ਡੀਨ, ਖੇਤੀਬਾੜੀ ਇੰਜਨੀਅਰਿੰਗ ਕਾਲਜ), ਡਾ. ਨਿਰਮਲ ਜੌੜਾ (ਨਿਰਦੇਸ਼ਕ ਵਿਦਿਆਰਥੀ ਭਲਾਈ), ਡਾ. ਜੀ.ਐੱਸ. ਮਾਂਗਟ (ਵਧੀਕ ਨਿਰਦੇਸ਼ਕ ਖ਼ੋਜ), ਡਾ. ਤਰਸੇਮ ਸਿੰਘ ਢਿੱਲੋਂ (ਵਧੀਕ ਨਿਰਦੇਸ਼ਕ ਪਸਾਰ ਸਿੱਖਿਆ), ਅਤੇ ਹੋਰ ਅਧਿਕਾਰੀਆਂ ਜਿਵੇਂ ਡਾ. ਵਿਸ਼ਾਲ ਬੈਕਟਰ, ਡਾ. ਲਵਲੀਸ਼ ਗਰਗ, ਡਾ. ਕੁਲਵੀਰ ਕੌਰ, ਡਾ. ਪ੍ਰੇਰਨਾ ਕਪਿਲਾ, ਡਾ. ਭਾਰਤੀ ਮਹਿੰਦਰੂ, ਮੈਡਮ ਕੁਲਦੀਪ ਕੌਰ ਅਤੇ ਮੈਡਮ ਕੰਵਲਜੀਤ ਕੌਰ ਨੇ ਵੀ ਇਸ ਸਮਾਰੋਹ ਵਿੱਚ ਹਿੱਸਾ ਲਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.