ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਕੁੱਲ 12 ਦੇਸ਼ਾਂ ਦੇ ਨਾਗਰਿਕਾਂ 'ਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਕਾਰਵਾਈ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 7 ਹੋਰ ਦੇਸ਼ਾਂ ਦੇ ਲੋਕਾਂ ਲਈ ਯਾਤਰਾ ਨਿਯਮਾਂ ਨੂੰ ਕਾਫ਼ੀ ਸਖ਼ਤ ਕੀਤਾ ਗਿਆ ਹੈ।
ਟ੍ਰੰਪ ਦੇ ਇਸ ਫੈਸਲੇ ਦੇ ਤਹਿਤ, ਅਫਗਾਨਿਸਤਾਨ, ਚਾਡ, ਇਕੂਟੇਰੀਅਲ ਗਿਨੀ, ਕਾਂਗੋ ਗਣਰਾਜ, ਏਰੀਟ੍ਰੀਆ, ਹੈਤੀ, ਈਰਾਨ, ਸੋਮਾਲੀਆ, ਲੀਬੀਆ, ਸੁਡਾਨ, ਯਮਨ ਅਤੇ ਬਰਮਾ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਇਸ ਦੇ ਇਲਾਵਾ, ਬੁਰੂੰਡੀ, ਕਿਊਬਾ, ਸੀਅਰਾ ਲਿਓਨ, ਲਾਓਸ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ ਲਈ ਯਾਤਰਾ ਪਾਬੰਦੀਆਂ ਕਾਫ਼ੀ ਸਖ਼ਤ ਕਰ ਦਿੱਤੀਆਂ ਗਈਆਂ ਹਨ।
ਇਹ ਨਵਾਂ ਕਾਰਜਕਾਰੀ ਆਦੇਸ਼ ਸੋਮਵਾਰ ਦੁਪਹਿਰ 12 ਵਜੇ ਤੋਂ ਲਾਗੂ ਹੋ ਜਾਵੇਗਾ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸੁਰੱਖਿਆ ਅਤੇ ਦੇਸ਼ ਦੇ ਵਾਸਤੇ ਖਤਰਨਾਕ ਮਾਮਲਿਆਂ ਤੋਂ ਬਚਾਅ ਲਈ ਜਰੂਰੀ ਹੈ।
ਪੂਰੀ ਖ਼ਬਰ ਸੁਣਨ ਲਈ ਲਿੰਕ ਤੇ ਕਲਿੱਕ ਕਰੋ :
👉 https://www.youtube.com/watch?v=I4ghe-_jm-0
Get all latest content delivered to your email a few times a month.