IMG-LOGO
ਹੋਮ ਪੰਜਾਬ: 🔵ਰਾਜਪੁਰਾ: ਗੱਦਿਆਂ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ...

🔵ਰਾਜਪੁਰਾ: ਗੱਦਿਆਂ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ...

Admin User - Jun 03, 2025 11:03 AM
IMG

ਰਾਜਪੁਰਾ, 3 ਜੂਨ: ਰਾਜਪੁਰਾ ਤੋਂ ਲਗਭਗ 10 ਕਿਲੋਮੀਟਰ ਦੂਰ ਭਦਕ ਪਿੰਡ ਨੇੜੇ ਇੱਕ ਗੱਦਿਆਂ ਦੇ ਗੁਦਾਮ ਵਿੱਚ ਰਾਤ 12 ਵਜੇ ਭਿਆਨਕ ਅੱਗ ਲੱਗ ਗਈ। ਇਸ ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੇ ਗੁਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਗੱਦਿਆਂ ਅਤੇ ਹੋਰ ਸਾਮਾਨ ਦੀ ਸੜਨ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ।

ਅੱਗ ਦੀ ਸੂਚਨਾ ਮਿਲਣ 'ਤੇ ਰਾਜਪੁਰਾ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਪਟਿਆਲਾ ਅਤੇ ਸੀਲ ਕੈਮੀਕਲ ਤੋਂ ਵੀ ਵਾਧੂ ਫਾਇਰ ਟੈਂਡਰ ਮੰਗਵਾਏ ਗਏ। ਅੱਗ ਤੇ ਕਾਬੂ ਪਾਉਣ ਵਿੱਚ ਲਗਭਗ ਪੰਜ ਘੰਟੇ ਲੱਗੇ।

ਬਚਾਅ ਕਾਰਜਾਂ ਦੌਰਾਨ ਜੇਵੀਸੀ ਮਸ਼ੀਨ ਦੀ ਮਦਦ ਨਾਲ ਗੁਦਾਮ ਦੀਆਂ ਕੰਧਾਂ ਢਾਹੀਆਂ ਗਈਆਂ ਤਾਂ ਜੋ ਅੰਦਰੋਂ ਅੱਗ ਨੂੰ ਠੰਡਾ ਕੀਤਾ ਜਾ ਸਕੇ। ਹਾਲਾਂਕਿ ਮੌਕੇ 'ਤੇ ਮੀਂਹ ਵੀ ਪਿਆ, ਪਰ ਖੁਸ਼ਕਿਸਮਤੀ ਨਾਲ ਅੱਗ ਨੇ ਨਾਲ ਹੀ ਲੱਗਦੇ ਪੈਟਰੋਲ ਪੰਪ ਨੂੰ ਨਹੀਂ ਜਕੜਿਆ। ਇਹ ਪੈਟਰੋਲ ਪੰਪ ਬਿਲਕੁਲ ਗੱਦਿਆਂ ਵਾਲੀ ਕੰਧ ਨਾਲ ਲੱਗਾ ਹੋਇਆ ਸੀ ਅਤੇ ਜੇਕਰ ਅੱਗ ਉਥੇ ਤੱਕ ਪਹੁੰਚ ਜਾਂਦੀ ਤਾਂ ਨੁਕਸਾਨ ਕਈ ਗੁਣਾ ਵਧ ਜਾਂਦਾ।

ਫਾਇਰ ਅਫਸਰ ਅੰਮ੍ਰਿਤ ਪ੍ਰੀਤ ਸਿੰਘ ਰੂਬੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੋਂ ਪੰਜ ਗੱਡੀਆਂ ਮੰਗਵਾ ਕੇ ਅੱਗ ਤੇ ਕਾਬੂ ਪਾਇਆ ਗਿਆ।

ਇਸ ਘਟਨਾ ਦੌਰਾਨ ਇਕ ਮੋਟਰਸਾਈਕਲ ਅਤੇ ਇਕ ਕਾਰ ਵੀ ਸੜ ਗਈ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ, ਜੋ ਕਿ ਸਭ ਤੋਂ ਵੱਡੀ ਰਾਹਤ ਦੀ ਗੱਲ ਹੈ। ਗੁਦਾਮ ਮਾਲਕਾਂ ਨੇ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਮੇਂ ਤੱਕ ਅੱਗ ਲੱਗਣ ਦੇ ਕਾਰਨ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.