ਤਾਜਾ ਖਬਰਾਂ
ਲੁਧਿਆਣਾ, 1 ਜੂਨ- ਲੁਧਿਆਣਾ ਵਿੱਚ 19 ਜੂਨ ਨੂੰ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਵੱਖ-ਵੱਖ ਸਿਆਸੀ ਧਿਰਾਂ ਵਿੱਚ ਆਵਾਜਾਈ ਜ਼ੋਰਾਂ 'ਤੇ ਚੱਲ ਰਹੀ ਹੈ। ਹਾਲ ਹੀ ਵਿੱਚ ਕਮਲਜੀਤ ਸਿੰਘ ਕੜਵਾਲ, ਜੋ ਕਿ ਪਹਿਲਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਵਿੱਚ ਰਹਿ ਚੁੱਕੇ ਹਨ, ਹੁਣ ਮੁੜ ਕਾਂਗਰਸ ਵਿੱਚ ਵਾਪਸ ਆ ਗਏ ਹਨ। ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਦਾ ਕੰਮ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤਾ। ਕੜਵਾਲ ਦੀ ਵਾਪਸੀ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਧੜੇ ਨੂੰ ਵੱਡਾ ਝਟਕਾ ਦਿੱਤਾ ਹੈ, ਕਿਉਂਕਿ ਕੜਵਾਲ ਅਤੇ ਬੈਂਸ ਕਦੇ ਨੇੜਲੇ ਸਾਥੀ ਸਨ ਪਰ ਵਕਤ ਦੇ ਨਾਲ ਉਨ੍ਹਾਂ ਵਿਚਕਾਰ ਰਿਸ਼ਤੇ ਵਿਗੜ ਗਏ ਸਨ।
ਕਮਲਜੀਤ ਸਿੰਘ ਕੜਵਾਲ ਦੀ ਸਿਆਸੀ ਯਾਤਰਾ ਕਾਫੀ ਉਲਝਣ ਭਰੀ ਰਹੀ ਹੈ। ਇੱਕ ਸਾਲ ਪਹਿਲਾਂ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਸਿਆਸੀ ਰੁਖ ਬਦਲਿਆ, ਪਰ ਛੇ ਮਹੀਨੇ ਬਾਅਦ ਹੀ ਆਮ ਆਦਮੀ ਪਾਰਟੀ ਵਿੱਚ ਚਲੇ ਗਏ। ਹੁਣ, ਚੋਣਾਂ ਦੇ ਥੋੜ੍ਹੇ ਦਿਨ ਪਹਿਲਾਂ, ਉਹ ਮੁੜ ਕਾਂਗਰਸ ਵਿੱਚ ਆ ਗਏ ਹਨ। ਦੂਜੇ ਪਾਸੇ, ਬੈਂਸ ਭਰਾਵਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦਾ ਹਥ ਫੜ੍ਹ ਲਿਆ ਸੀ, ਪਰ ਹੁਣ ਕੜਵਾਲ ਦੀ ਵਾਪਸੀ ਉਨ੍ਹਾਂ ਲਈ ਚੁਣੌਤੀ ਖੜੀ ਕਰ ਸਕਦੀ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬੈਂਸ ਭਰਾਵਾਂ ਇਸ ਤਬਦੀਲੀ 'ਤੇ ਕਿਹੋ ਜਿਹਾ ਪ੍ਰਤਿਕ੍ਰਿਆ ਦਿੰਦੇ ਹਨ।
Get all latest content delivered to your email a few times a month.