ਤਾਜਾ ਖਬਰਾਂ
ਜਲੰਧਰ, 1 ਜੂਨ- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਅੰਤਿਮ ਅਰਦਾਸ ਭਾਰੀ ਗਿਣਤੀ ਵਿੱਚ ਪੰਥਕ ਨੁਮਾਇੰਦਿਆ ਨੇ ਸਮੂਹੀਲਤ ਕੀਤੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਰਪ੍ਰਸਤ ਅਕਾਲੀ ਆਗੂ ਭਾਈ ਕਰਨੈਲ ਸਿੰਘ ਪੀਰਮੁਹੰਮਦ, ਨੇ ਕਿਹਾ ਕਿ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਇੱਕ ਡੂੰਘੀ ਸਾਜਿਸ਼ ਤਹਿਤ ਪਿਛਲੇ ਉਨ੍ਹਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਕੁਝ ਲੋਕਾਂ ਵੱਲੋਂ ਸਾਜਿਸ਼ ਤਹਿਤ ਦਿਨ ਦਿਹਾੜੇ ਗੋਲੀ ਮਾਰ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਜਲੰਧਰ ਵਿਖੇ ਦੁਪਿਹਰ ਛੇਵੀ ਪਾਤਸ਼ਾਹੀ ਗੁਰਦੁਆਰਾ ਬਸਤੀ ਸੇਖ ਵਿਖੇ ਭੋਗ ਪਾਏ ਗਏ ਇਸ ਤੋ ਪਹਿਲਾ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਦੇ ਗ੍ਰਹਿ ਵਿਖੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਢੀਗਰਾ ਪਰਿਵਾਰ ਨਾਲ ਦੁੱਖ ਸਾਝਾ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਗਰਾ ਦਾ ਸਰੀਰਕ ਵਿਛੌੜਾ ਅਸਹਿ ਤੇ ਅਕਿਹ ਹੈ। ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ ਦੇ ਸਮੁੱਚੇ ਸੀਨੀਅਰ ਆਗੂ, ਨਿਹੰਗ ਜਥੇਬੰਦੀ, ਦਮਦਮੀ ਟਕਸਾਲ, ਤੇ ਸਮਾਜਕ ਸੇਵੀ, ਸਿਆਸੀ ਪਾਰਟੀ ਆਗੂ, ਵਕੀਲ ਭਾਈਚਾਰੇ ਪ੍ਮੁੱਖ ਵਿਅਕਤੀ ਸਾਮਲ ਹੋਏ ਇਸ ਮੌਕੇ ਸਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਵੱਡੇ ਬੇਟੇ ਭਾਈ ਈਸ਼ਰ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸੀਨੀਅਰ ਪ੍ਧਾਨ ਕੰਵਰਚੜਤ ਸਿੰਘ ਭਾਈ ਗਗਨਦੀਪ ਸਿੰਘ ਰਿਆੜ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਗਰੂਪ ਸਿੰਘ ਚੀਮਾ, ਡਾਕਟਰ ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਸੁਖਵਿੰਦਰ ਸਿੰਘ ਦੀਨਾ ਨਗਰ, ਪਰਮਜੀਤ ਸਿੰਘ ਤਨੇਲ ਬਲਬੀਰ ਸਿੰਘ ਫੁਗਲਾਣਾ , ਭਾਈ ਕੁਲਬੀਰ ਸਿੰਘ ਬੜਾਪਿੰਡ, ਜਸਬੀਰ ਸਿੰਘ ਖਡੂਰ , ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ, ਸਮਸੇਰ ਸਿੰਘ ਚੀਮਾ, ਸਿਵਕਵਰ ਸਿੰਘ ਸੰਧੂ, ਅਵਨਿੰਦਰ ਸਿੰਘ ਮਿੰਟੂ, ਪੱਤਰਕਾਰ ਐਚ ਐਸ ਬਾਵਾ, ਹਰਜਿੰਦਰ ਸਿੰਘ ਜਿੰਦਾ, ਪਰਮਿੰਦਰ ਸਿੰਘ ਖਾਲਸਾ, ਦਮਦਮੀ ਟਕਸਾਲ ਦੇ ਬੁਲਾਰੇ ਭਾਈ ਸੁਖਦੇਵ ਸਿੰਘ ਨਾਗਰ ਸਿੰਘ ਗਿੱਲ, ਕੁਲਦੀਪ ਸਿੰਘ ਢੀਂਗਰਾ, ਸੁਖਮੰਦਰ ਸਿੰਘ ਰਾਜਪਾਲ, ਜਤਿੰਦਰਪਾਲ ਸਿੰਘ ਮਝੈਲ, ਗੁਰਨਾਮ ਸਿੰਘ ਸੈਣੀ, ਚਰਨਦੀਪ ਸਿੰਘ ਹੈਪੀ ,ਅਵਾਜੇ ਕੌਮ ਦੇ ਆਗੂ, ਮਨਜੀਤ ਕਰਤਾਰਪੁਰ, ਬ੍ਰਿਜ ਮੋਹਨ ਪੁਰੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਠਾਨਕੋਟ ਆਦਿ ਆਗੂਆਂ ਵੱਲੋਂ ਪਰਮਿੰਦਰ ਸਿੰਘ ਢੀਂਗਰਾ ਅੰਤਿਮ ਅਰਦਾਸ ਵਿੱਚ ਸਾਮਲ ਹੋ ਕਿ ਸਰਧਾ ਦੇ ਫੁੱਲ ਭੇਟ ਕੀਤੇ । ਬਾਬਾ ਬਲਬੀਰ ਸਿੰਘ 96 ਕਰੌੜੀ ਬੁੱਢਾ ਦਲ ਵੱਲੋ ਭਾਈ ਹਰਜੀਤ ਸਿੰਘ ਜਲੰਧਰ, ਅਜੀਤ ਸਿੰਘ ਨਾਢਾ ਸਾਹਿਬ, ਫੈਡਰੇਸ਼ਨ ਆਗੂ ਜੋਗਿੰਦਰ ਸਿੰਘ ਜੋਗੀ, ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ, ਐਡਵੋਕੇਟ ਕਰਮਪਾਲ ਸਿੰਘ ਗਿੱਲ ਅਜੀਤ ਸਿੰਘ ਸਰਹੱਦੀ ਸਾਮਲ ਹੋਏ ਡਾਕਟਰ ਰਮਨਦੀਪ ਕੋਰ ਢੀਗਰਾ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਪੰਥਕ ਜਥੇਬੰਦੀਆ ਵੱਲੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਵਿਸੇਸ਼ ਸਨਮਾਨ ਕੀਤਾ । ਸੱਚਖੰਡ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਮੱਖਣ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ।
Get all latest content delivered to your email a few times a month.