IMG-LOGO
ਹੋਮ ਪੰਜਾਬ: 🟠ਸੀਬੀਆਈ ਦੀ ਵੱਡੀ ਕਾਰਵਾਈ#25 ਲੱਖ ਰੁਪਏ ਰਿਸ਼ਵਤ ਲੈਂਦੇ IRS ਅਧਿਕਾਰੀ...

🟠ਸੀਬੀਆਈ ਦੀ ਵੱਡੀ ਕਾਰਵਾਈ#25 ਲੱਖ ਰੁਪਏ ਰਿਸ਼ਵਤ ਲੈਂਦੇ IRS ਅਧਿਕਾਰੀ ਸਮੇਤ ਦੋ ਜਣੇ ਗ੍ਰਿਫ਼ਤਾਰ...

Admin User - Jun 01, 2025 01:12 PM
IMG

ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸੀਨੀਅਰ ਆਈਆਰਐਸ ਅਧਿਕਾਰੀ ਅਮਿਤ ਕੁਮਾਰ ਸਿੰਘਲ ਨੂੰ ਰਿਸ਼ਵਤਖੋਰੀ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸਿੰਘਲ ਇਸ ਸਮੇਂ ਨਵੀਂ ਦਿੱਲੀ ਵਿੱਚ ਟੈਕਸ ਭੁਗਤਾਨ ਸੇਵਾਵਾਂ ਡਾਇਰੈਕਟੋਰੇਟ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਦੇ ਤੌਰ 'ਤੇ ਤਾਇਨਾਤ ਸੀ। ਉਨ੍ਹਾਂ ਵਿਰੁੱਧ ਸ਼ਿਕਾਇਤਕਰਤਾ ਹਰਸ਼ ਕੋਟਕ ਵੱਲੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। 31 ਮਈ 2025 ਨੂੰ ਦਰਜ ਮਾਮਲੇ ਅਨੁਸਾਰ, ਸਿੰਘਲ ਨੇ ਇੱਕ ਪੀਜ਼ਾ ਕੰਪਨੀ ਦੇ ਮਾਲਕ ਤੋਂ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਉਸ ਨੂੰ ਰਕਮ ਨਾ ਦੇਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਤੇ ਧਮਕੀਆਂ ਦਿੱਤੀਆਂ ਗਈਆਂ ਸਨ।

CBI ਵੱਲੋਂ ਇੱਕ ਜਾਲ ਬਿਛਾਇਆ ਗਿਆ ਜਿਸ ਤਹਿਤ ਮੁਲਜ਼ਮ ਪ੍ਰਾਈਵੇਟ ਵਿਅਕਤੀ ਹਰਸ਼ ਕੋਟਕ ਨੂੰ ਮੋਹਾਲੀ ਸਥਿਤ ਆਈਆਰਐਸ ਅਧਿਕਾਰੀ ਦੇ ਘਰ 'ਤੇ 25 ਲੱਖ ਰੁਪਏ ਦੀ ਰਕਮ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਦਿੱਲੀ ਵਿੱਚ ਅਮਿਤ ਕੁਮਾਰ ਸਿੰਘਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੋਵਾਂ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਕੇਸ ਤਹਿਤ CBI ਨੇ ਚੰਡੀਗੜ੍ਹ, ਦਿੱਲੀ, ਮੋਹਾਲੀ ਅਤੇ ਹੋਰ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਸਿੰਘਲ ਦੇ ਘਰ ਤੋਂ ਬਹੁਤ ਸਾਰੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਆਦਿ ਵੀ ਬਰਾਮਦ ਹੋਏ ਹਨ। ਅਮਿਤ ਕੁਮਾਰ ਸਿੰਘਲ, ਜੋ ਕਿ ਪਹਿਲਾਂ ਕੇਂਦਰੀ ਵਿਜੀਲੈਂਸ ਕਮਿਸ਼ਨ ਵਿੱਚ ਡਾਇਰੈਕਟਰ ਵਜੋਂ ਤਾਇਨਾਤ ਸੀ, ਉਨ੍ਹਾਂ ਵਿਰੁੱਧ ਰਿਸ਼ਵਤ ਲੈਣ, ਧਮਕੀ ਦੇਣ ਅਤੇ ਬਲੈਕਮੇਲਿੰਗ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ। CBI ਇਸ ਮਾਮਲੇ 'ਚ ਹੋਰ ਸੰਭਾਵਿਤ ਸਾਜ਼ਿਸ਼ਕਾਰਾਂ ਦੀ ਭਾਲ ਵੀ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.