ਤਾਜਾ ਖਬਰਾਂ
ਭੋਪਾਲ, 31 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭੋਪਾਲ ਵਿਖੇ ਵੱਡੇ ਦੌਰੇ 'ਤੇ ਪਹੁੰਚੇ ਹਨ। ਉਹ ਸਟੇਟ ਹੈਂਗਰ ਤੋਂ ਹੈਲੀਕਾਪਟਰ ਰਾਹੀਂ ਰਵਾਨਾ ਹੋ ਕੇ ਕੁਝ ਸਮੇਂ ਵਿਚ ਜੰਬੂਰੀ ਮੈਦਾਨ ਵਿਚ ਆਯੋਜਿਤ "ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਨ ਮਹਾਂ ਸੰਮੇਲਨ" ਨੂੰ ਸੰਬੋਧਨ ਕਰਨਗੇ।
ਇਹ ਸੰਮੇਲਨ ਭਾਜਪਾ ਵੱਲੋਂ ਮਹਾਨ ਯੋਧਾ ਤੇ ਸਮਾਜ ਸੇਵੀ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ਮੌਕੇ ਉਪਰਾਲਾ ਕੀਤਾ ਗਿਆ ਹੈ। ਇਹ ਉਨ੍ਹਾਂ ਦੇ ਅਪਰੇਸ਼ਨ ਸੰਧੂਰ ਤੋਂ ਬਾਅਦ ਪਹਿਲਾ ਵੱਡਾ ਮਹਿਲਾ ਕੇਂਦਰਤ ਸਮਾਗਮ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ਨੇ ਇਸ ਸਮਾਰੋਹ ਦੀ ਸਾਰੀ ਜ਼ਿੰਮੇਵਾਰੀ ਮਹਿਲਾ ਵਰਗ ਨੂੰ ਸੌਂਪੀ ਹੈ, ਜਿਸ ਰਾਹੀਂ ਪਾਰਟੀ ਵੱਲੋਂ ਮਹਿਲਾ ਸਸ਼ਕਤੀਕਰਨ ਵੱਲ ਸੰਕੇਤ ਦਿੱਤਾ ਜਾ ਰਿਹਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਰਾਹੀਂ ਅੱਤਵਾਦ ਵਿਰੁੱਧ ਵੀ ਸਖ਼ਤ ਸੰਦੇਸ਼ ਦੇਣਗੇ। ਇਸ ਦੇ ਨਾਲ ਹੀ, ਮੋਦੀ ਮੱਧ ਪ੍ਰਦੇਸ਼ ਦੀ ਪਹਿਲੀ ਮੈਟਰੋ ਰੇਲ ਦੀ ਸ਼ੁਰੂਆਤ ਅਤੇ ਸਤਨਾ ਤੇ ਦਤੀਆ ਹਵਾਈ ਅੱਡਿਆਂ ਦਾ ਵਰਚੁਅਲ ਉਦਘਾਟਨ ਵੀ ਕਰਨਗੇ।
ਇਹ ਦੌਰਾ ਮੱਧ ਪ੍ਰਦੇਸ਼ ਲਈ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਹੈ।
Get all latest content delivered to your email a few times a month.