ਤਾਜਾ ਖਬਰਾਂ
ਲੁਧਿਆਣਾ, 31 ਮਈ 2025: ਪੰਜਾਬ ਸਰਕਾਰ ਅਤੇ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਚਲਾਏ ਗਈ ਵਿਸ਼ੇਸ਼ ਅਭਿਆਨ ਦੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ, IPS, ਅਤੇ DCP ਰੂਰਲ ਸ੍ਰੀ ਰੁਪਿੰਦਰ ਸਿੰਘ PPS ਦੀ ਅਗਵਾਈ ਵਿੱਚ ਚੱਲ ਰਹੀ ਮੁਹਿੰਮ ਦੇ ਦੌਰਾਨ ਥਾਣਾ ਡਿਵੀਜ਼ਨ ਨੰਬਰ 07 ਦੀ ਟੀਮ ਨੇ ਇੱਕ ਚੋਰੀ ਤੇ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਹੈ।
ASI ਮਲਕੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਰੋਜ਼ਮਰ੍ਹਾ ਦੀ ਜਾਂਚ ਦੌਰਾਨ ਨੀਤੂ ਕੁਮਾਰੀ ਨਾਮ ਦੀ ਔਰਤ ਨੇ ਥਾਣੇ ਆ ਕੇ ਇਹ ਜਾਣਕਾਰੀ ਦਿੱਤੀ ਕਿ ਉਸ ਨੂੰ ਤੇ ਉਸ ਦੇ ਪਤੀ ਨੂੰ ਤਿੰਨ ਅਣਜਾਣ ਵਿਅਕਤੀਆਂ ਨੇ ਕੋਈ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਅਤੇ ₹8000 ਨਕਦ ਲੈ ਕੇ ਫਰਾਰ ਹੋ ਗਏ।
ਇਸ ਬਿਆਨ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 7 ਵਿਖੇ ਮੁਕੱਦਮਾ ਨੰਬਰ 144, ਮਿਤੀ 29.05.2025 ਨੂੰ ਧਾਰਾਵਾਂ 123, 318(4), 3(5), 351(3) BNS ਅਧੀਨ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਅਬਦੁੱਲ ਹਸਨ ਪੁੱਤਰ ਨਸੀਬ ਸਾਹ ਅਤੇ ਜਮਾਲੂਦੀਨ ਪੁੱਤਰ ਸਕੰਦਰ ਅਲੀ ਨੂੰ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਇਕਬਾਲ ਕਰ ਲਿਆ ਕਿ ਉਹ ਆਪਣੇ ਤੀਸਰੇ ਸਾਥੀ ਹੁਸੈਨ ਪੁੱਤਰ ਦੀਨਾਂ ਦੇ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ — ਜਿਵੇਂ ਕਿ ਸ਼ਿਵਪੁਰੀ, ਗਿਆਸਪੁਰਾ, ਹੈਬੋਵਾਲ, ਮੁੰਡੀਆਂ, ਫੋਕਲ ਪੁਆਇੰਟ, ਜਲੇਬੀ ਚੌਂਕ, ਜਲੰਧਰ ਬਾਈਪਾਸ ਆਦਿ — ਵਿੱਚ ਵਾਰਦਾਤਾਂ ਕਰਦੇ ਸਨ। ਉਨ੍ਹਾਂ ਆਪਣਾ ਆਟੋ ਰਿਕਸ਼ਾ ਜਿਸ 'ਤੇ ਕੋਈ ਨੰਬਰ ਨਹੀਂ ਲੱਗਾ ਹੋਇਆ ਸੀ, ਵਰਤ ਕੇ ਲੁਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ, ਤਾਂ ਜੋ ਕਿਸੇ ਵੀ ਤਰੀਕੇ ਨਾਲ ਪਛਾਣ ਨਾ ਹੋ ਸਕੇ।
ਇਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਚੁੱਕੇ ਗਏ ਗਹਿਣੇ ਅਤੇ ਸਮਾਨ ਨੂੰ "ਸਾਈ ਨਾਥ ਸੁਨਿਆਰਾ" ਨਾਮ ਦੇ ਇੱਕ ਸੋਨੇ ਦੀ ਦੁਕਾਨ ਦੇ ਮਾਲਕ ਪਰਮਿੰਦਰ ਬੱਗਾ ਨੂੰ ਵੇਚ ਕੇ ਰਕਮ ਵੰਡ ਲੈਂਦੇ ਸਨ। ਇਸ ਘਟਨਾ ਨਾਲ ਨੱਕੀ ਕਰ ਲਿਆ ਗਿਆ ਹੈ ਕਿ ਇਹ ਗਿਰੋਹ ਲੰਬੇ ਸਮੇਂ ਤੋਂ ਐਕਟਿਵ ਸੀ।
ਪੁਲਿਸ ਨੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ। ਉਮੀਦ ਹੈ ਕਿ ਹੋਰ ਵਾਰਦਾਤਾਂ ਅਤੇ ਸੰਭਾਵਿਤ ਸਾਥੀਆਂ ਬਾਰੇ ਵੀ ਸੂਚਨਾ ਮਿਲ ਸਕਦੀ ਹੈ।
Get all latest content delivered to your email a few times a month.