IMG-LOGO
ਹੋਮ ਪੰਜਾਬ: ਬਰਨਾਲਾ 'ਚ ਪੰਜਾਬ ਪੁਲਿਸ ਦੀ ਗੱਡੀ 'ਚੋਂ ਲੋਕਾਂ ਨੇ ਮੁਲਜ਼ਮ...

ਬਰਨਾਲਾ 'ਚ ਪੰਜਾਬ ਪੁਲਿਸ ਦੀ ਗੱਡੀ 'ਚੋਂ ਲੋਕਾਂ ਨੇ ਮੁਲਜ਼ਮ ਨੂੰ ਸਖ਼ਤੀ ਨਾਲ ਕੱਢਿਆ ਬਾਹਰ, ਕੀਤੀ ਕੁੱਟਮਾਰ, ਜਖ਼ਮੀ

Admin User - May 30, 2025 10:11 PM
IMG

ਬਰਨਾਲਾ,30 ਮਈ (ਗੁਰਸੇਵਕ ਸਿੰਘ ਸਹੋਤਾ)-ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਮਹਿਲ ਕਲਾਂ ਨਾਲ ਸੰਬੰਧਿਤ ਪਿੰਡ ਹਰਦਾਸਪੁਰਾ ਵਿਖੇ ਲੜਾਈ ਝਗੜੇ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਿੰਡ ਹਰਦਾਸਪੁਰਾ ਦੇ ਹੀ ਵੱਡੀ ਗਿਣਤੀ 'ਚ ਕੁਝ ਲੋਕ, ਜਿਨਾਂ ਨੇ ਆਪਣੇ ਹੱਥਾਂ 'ਚ ਤੇਜ਼ਧਾਰ ਹਥਿਆਰ ਚੁੱਕੇ ਹੋਏ ਹਨ, ਉਹਨਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ ਦੀ ਗੱਡੀ ਵਿੱਚੋਂ ਬਾਹਰ ਧੂਹ ਕੇ ਤੇਜ਼ਧਾਰ ਹਥਿਆਰਾਂ ਨਾਲ ਸਖ਼ਤ ਜ਼ਖਮੀ ਕਰ ਦਿੱਤਾ। ਇਹ ਪੁਲਿਸ ਦੀ ਗੱਡੀ ਥਾਣਾ ਮਹਿਲ ਕਲਾਂ ਦੀ ਹੈ ਅਤੇ ਇਸ ਗੱਡੀ 'ਤੇ ਆਏ ਪੁਲਿਸ ਮੁਲਾਜ਼ਮ ਆਪਣੀ ਪੂਰੀ ਵਾਹ ਲਾ ਰਹੇ ਹਨ ਕਿ ਲੋਕਾਂ ਵੱਲੋਂ ਕੁੱਟੇ ਜਾ ਰਹੇ ਵਿਅਕਤੀ ਨੂੰ ਕਿਸੇ ਤਰੀਕੇ ਨਾਲ ਬਚਾਇਆ ਜਾਵੇ ਪਰੰਤੂ ਲੋਕਾਂ ਦੀ ਗਿਣਤੀ ਪੁਲਿਸ ਮੁਲਾਜ਼ਮਾਂ ਤੋਂ ਕਿਤੇ ਵੱਧ ਹੋਣ ਕਰਕੇ ਪੁਲਿਸ ਵਾਲਿਆਂ ਦੀ ਕੋਈ ਪੇਸ਼ ਨਾ ਗਈ ਅਤੇ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ ਪਿੰਡ ਦੇ ਹੀ ਵਿਅਕਤੀਆਂ ਨੇ ਪੁਲਿਸ ਦੀ ਗੱਡੀ 'ਚ ਬੈਠੇ ਬੰਦੇ ਨੂੰ ਬਾਹਰ ਧੂਹ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਪੁਲਿਸ ਦੀ ਗੱਡੀ ਚੋਂ ਬਾਹਰ ਧੂਹ ਕੇ ਪਿੰਡ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਉਹ ਪਿੰਡ ਹਰਦਾਸਪੁਰਾ ਦਾ ਹੀ ਵਾਸੀ ਸਤਨਾਮ ਸਿੰਘ ਹੈ। ਘਟਨਾ ਦੇ ਵੇਰਵੇ ਅਨੁਸਾਰ ਬੁੱਧਵਾਰ ਦੇਰ ਸ਼ਾਮ ਸਤਨਾਮ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਝਗੜਾ ਕੀਤਾ, ਜਿਸ ਸਬੰਧੀ ਪਿੰਡ ਵਿੱਚ ਕਿਸੇ ਨੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਦਿੱਤੀ ਜਿਸ ਤੋਂ ਬਾਅਦ ਵੀਰਵਾਰ ਸਵੇਰੇ ਪਿੰਡ ਵਾਸੀਆਂ ਦਾ ਗੁਰੂ ਘਰ 'ਚ ਇਕੱਠ ਹੋਇਆ ਜਿੱਥੇ ਸਤਨਾਮ ਸਿੰਘ ਨੇ ਕਿਰਪਾਨ ਨਾਲ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਸਖ਼ਤ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ 

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਪੈਦਾ ਹੋਣ ਦੀ ਸੂਚਨਾ ਮਿਲਣ 'ਤੇ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਪਿੰਡ ਹਰਦਾਸਪੁਰਾ ਮੌਕੇ 'ਤੇ ਪੁੱਜੀ ਅਤੇ ਸਤਨਾਮ ਸਿੰਘ ਨੂੰ ਕਾਬੂ ਕਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ ਪ੍ਰੰਤੂ ਇਸੇ ਦੌਰਾਨ ਪਿੰਡ ਦੇ ਲੋਕਾਂ ਦਾ ਹਜ਼ੂਮ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਪੁਲਿਸ ਦੀ ਗੱਡੀ ਵਾਲੇ ਸਥਾਨ 'ਤੇ ਪੁੱਜਿਆ ਅਤੇ ਲੋਕਾਂ ਨੇ ਪੁਲਿਸ ਦੀ ਗੱਡੀ ਵਿੱਚੋਂ ਸਤਨਾਮ ਸਿੰਘ ਨੂੰ ਬਾਹਰ ਧੂਹ ਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਪੁਲਿਸ ਦੀ ਗੱਡੀ ਦੇ ਉੱਪਰ ਚੜ ਕੇ ਤਲਵਾਰ ਲਹਿਰਾ ਰਿਹਾ ਹੈ।ਵੀਡੀਓ 'ਚ ਇਹ ਵੀ ਦਿਸ ਰਿਹਾ ਕਿ ਪਿੰਡ ਦੇ ਕੁਝ ਲੋਕ ਸਥਿਤੀ ਨੂੰ ਸਾਂਭਣ ਦੇ ਯਤਨ ਵੀ ਕਰ ਰਹੇ ਹਨ ਪ੍ਰੰਤੂ ਹਮਲਾਵਰਾਂ ਦੇ ਦਿਮਾਗ ਵਿਚ ਭਰੇ ਹੋਏ ਫਤੂਰ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਸਤਨਾਮ ਸਿੰਘ ਇਸ ਵੇਲੇ ਏਮਜ਼ ਬਠਿੰਡਾ ਵਿਖੇ ਇਲਾਜ ਅਧੀਨ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ। ਦੂਜੇ ਪਾਸੇ ਥਾਣਾ ਮਹਿਲ ਕਲਾਂ ਵਿਖੇ ਪੁਲਿਸ ਨੇ ਜਿੱਥੇ ਸਤਨਾਮ ਸਿੰਘ ਵੱਲੋਂ ਇੱਕ ਵਿਅਕਤੀ ਨੂੰ ਜ਼ਖ਼ਮੀ ਕੀਤੇ ਜਾਣ

ਸਬੰਧੀ ਸਤਨਾਮ ਸਿੰਘ 'ਤੇ ਮਾਮਲਾ ਦਰਜ ਕੀਤਾ ਉੱਥੇ ਦੂਜੇ ਪਾਸੇ ਪਿੰਡ ਦੇ 15-20 ਲੋਕਾਂ ਸਮੇਤ ਕਈ ਅਣਪਛਾਤਿਆਂ 'ਤੇ ਸਤਨਾਮ ਸਿੰਘ ਨੂੰ ਪੁਲਿਸ ਦੀ ਗੱਡੀ ਵਿੱਚੋਂ ਬਾਹਰ ਧੂਹ ਕੇ ਕੁੱਟਮਾਰ ਕਰਨ ਤੇ ਜ਼ਖ਼ਮੀ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਹੈ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.