IMG-LOGO
ਹੋਮ ਪੰਜਾਬ: 🟡ਜਲੰਧਰ 'ਚ 31 ਮਈ ਨੂੰ ਰਾਤ 9:30 ਤੋਂ 10 ਵਜੇ...

🟡ਜਲੰਧਰ 'ਚ 31 ਮਈ ਨੂੰ ਰਾਤ 9:30 ਤੋਂ 10 ਵਜੇ ਤੱਕ ਹੋਵੇਗਾ ਬਲੈਕਆਉਟ ਅਭਿਆਸ: ਡਾ. ਹਿਮਾਂਸ਼ੂ ਅਗਰਵਾਲ

Admin User - May 30, 2025 05:06 PM
IMG

ਜਲੰਧਰ, 30 ਮਈ – ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਈ ਨੂੰ ਰਾਤ 9:30 ਵਜੇ ਤੋਂ 10 ਵਜੇ ਤੱਕ ਜ਼ਿਲ੍ਹੇ ਭਰ ਵਿੱਚ ਬਲੈਕਆਊਟ ਕਰਵਾਇਆ ਜਾ ਰਿਹਾ ਹੈ। ਇਸ ਅਭਿਆਸ ਦਾ ਮਕਸਦ ਕਿਸੇ ਸੰਭਾਵੀ ਐਮਰਜੈਂਸੀ ਦੀ ਸਥਿਤੀ ਵਿੱਚ ਤਿਆਰੀ ਦੀ ਜਾਂਚ ਕਰਨੀ ਹੈ।

ਬਲੈਕਆਊਟ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਾਇਰਨ ਵੱਜੇਗਾ, ਜਿਸ ਦੀ ਆਵਾਜ਼ ਦੁਆਰਾ ਲੋਕਾਂ ਨੂੰ ਅਗਾਹ ਕਰ ਦਿੱਤਾ ਜਾਵੇਗਾ ਕਿ ਲਾਈਟ ਬੰਦ ਕਰਨ ਦਾ ਸਮਾਂ ਹੋ ਗਿਆ ਹੈ।

ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਸੰਸਥਾਨਾਂ ਨੂੰ ਹੀ ਲਾਈਟ ਦੀ ਇਜਾਜ਼ਤ ਹੋਵੇਗੀ। ਬਾਕੀ ਸਾਰੇ ਘਰ, ਦਫ਼ਤਰ ਅਤੇ ਵਪਾਰਕ ਇਮਾਰਤਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ। ਨਗਰ ਨਿਗਮ ਵੱਲੋਂ ਵੀ ਸਟਰੀਟ ਲਾਈਟਾਂ ਬੰਦ ਕੀਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਅਭਿਆਸ ਦੌਰਾਨ ਜਨਰੇਟਰਾਂ, ਇਨਵਰਟਰਾਂ ਜਾਂ ਹੋਰ ਕਿਸੇ ਵੀ ਊਰਜਾ ਸਰੋਤ ਰਾਹੀਂ ਲਾਈਟ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਜੋ ਅਭਿਆਸ ਦੀ ਪ੍ਰਭਾਵਸ਼ੀਲਤਾ ਬਣੀ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.