ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਮਈ: ਖੇਤਰੀ ਟਰਾਂਸਪੋਰਟ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰਾਜਪਾਲ ਸਿੰਘ ਸੇਖੋਂ ਵੱਲੋਂ ਕਲ੍ਹ ਰਾਤ ਵਾਹਨਾਂ ਦੀ ਛੱਤ ਲਾਈਟਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਕ ਇਸ ਚੈਕਿੰਗ ਦਾ ਉਦੇਸ਼ ਓਵਰਲੋਡਿੰਗ ਅਤੇ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਵਾਹਨਾਂ ਤੇ ਸ਼ਿਕੰਜਾ ਕੱਸਣਾ ਸੀ। ਉਨ੍ਹਾਂ ਕਿਹਾ ਕਿ ਓਵਲੋਡਿਡ ਵਾਹਨ ਹਾਦਸੇ ਦਾ ਕਾਰਨ ਬਣਦੇ ਹਨ ਜਦਕਿ ਟੈਕਸ ਜਮ੍ਹਾਂ ਨਾ ਕਰਵਾਉਣ ਕਾਰਨ ਸੂਬੇ ਦੇ ਮਾਲੀਏ ਨੂੰ ਨੁਕਸਾਨ ਪੁੱਜਦਾ ਹੈ।
ਖੇਤਰੀ ਟਰਾਂਸਪੋਰਟ ਅਫ਼ਸਰ ਸੇਖੋਂ ਨੇ ਇਸ ਮੌਕੇ ਤੂੜੀ ਢੋਹਣ ਵਾਲੀ ਟਰਾਲੀਆਂ, ਦਿੱਲੀ ਤੋਂ ਮਨਾਲੀ ਚਲਦੀਆਂ ਯਾਤਰੀ ਬੱਸਾਂ, ਗੱਤਾ ਫੈਕਟਰੀਆਂ ਲਈ ਲੱਕੜ ਦੇ ਸੱਕ ਢੋਹਣ ਵਾਲੇ ਟਰੱਕਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ 8 ਵਾਹਨਾਂ ਨੂੰ ਕਰੀਬ 2 ਲੱਖ ਰੁਪਏ ਦੇ ਜੁਰਮਾਨੇ ਦੇ ਚਲਾਨ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ ਦੋ ਵਾਹਨਾਂ ਨੂੰ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਬੰਦ ਵੀ ਕੀਤਾ ਗਿਆ। ਇਸ ਮੌਕੇ ਸਹਾਇਕ ਟਰਾਂਸਪੋਰਟ ਅਫ਼ਸਰ ਰੋਹਿਤ ਗਰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
Get all latest content delivered to your email a few times a month.