ਤਾਜਾ ਖਬਰਾਂ
ਚੰਡੀਗੜ੍ਹ,24 ਮਈ- ਮਾਨਯੋਗ ਜਸਟਿਸ ਦੀਪਕ ਸਿੱਬਲ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈੱਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀ ਯੋਗ ਅਗਵਾਈ ਹੇਠ ਸਟੇਟ ਅਥਾਰਟੀ ਵੱਲੋਂ 24.05.2025 ਨੂੰ ਰਾਜ ਭਰ ਵਿੱਚ ਕੌਮੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ
ਇਸ ਲੋਕ ਅਦਾਲਤ ਵਿੱਚ ਰਾਜ ਦੇ ਸਾਰੇ ਜ਼ਿਲ੍ਹਿਆ ਅਤੇ ਸਬ-ਡਵੀਜ਼ਨਾਂ ਵਿੱਚ ਕੁੱਲ 442 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਕੁੱਲ 5,40,873 ਕੇਸ ਲਗਾਏ ਗਏ ਜਿਨ੍ਹਾਂ ਵਿੱਚੋਂ ਕੁੱਲ 481324 ਕੇਸਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ ਅਤੇ ਕੁੱਲ 442 ਕਰੋੜ ਰੁਪਏ ਦੇ ਅਵਾਰਡ ਨਿਪਟਾਰੇ ਦੀ ਰਕਮ ਵਜੋਂ ਪਾਸ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਰਾਹੀਂ ਰਾਜ ਭਰ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਹਜਾਰਾਂ ਕੇਸ ਆਪਸੀ ਸਹਿਮਤੀ ਨਾਲ ਨਿਪਟਾਏ ਗਏ ਅਤੇ ਇਸ ਤਰ੍ਹਾਂ ਇਹ ਲੋਕ ਅਦਾਲਤ ਕੇਸਾਂ ਦਾ ਬੇਲੋੜਾ ਭਾਰ ਘਟਾਉਣ ਵਿੱਚ ਕਾਫੀ ਕਾਰਾਗਾਰ ਸਾਬਿਤ ਹੋਈ।
ਇਸ ਮੌਕੇ ਮਾਨਯੋਗ ਜਸਟਿਸ ਦੀਪਕ ਸਿੱਬਲ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਨੇ ਰਾਜ ਭਰ ਦੇ ਨਿਆਇਕ ਅਧਿਕਾਰੀਆਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆ ਅਤੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮਾਨਯੋਗ ਜਸਟਿਸ ਦੀਪਕ ਸਿੱਬਲ ਨੇ ਕਿਹਾ ਕਿ 'ਲੋਕ ਅਦਾਲਤਾਂ ਇਸ ਵਿਚਾਰ ਦਾ ਪ੍ਰਮਾਣ ਹਨ ਕਿ ਨਿਆਂ ਵਿੱਚ ਦੇਰੀ ਜਾਂ ਵਿਰੋਧੀ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਲੋਕ ਨਿਆਂ ਪ੍ਰਦਾਨ ਕਰਨ ਦੇ ਇਸ ਸਹਿਯੋਗੀ ਢੰਗ ਨੂੰ ਅਪਣਾਉਂਦੇ ਹਨ"।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਰਾਜ ਭਰ ਦੀਆ ਸਾਰੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆ, ਰਾਜ ਦੇ ਸਮੂਹ ਨਿਆ ਅਧਿਕਾਰੀ, ਬਾਰ ਮੈਂਬਰਾਂ, ਪੁਲਿਸ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਇਸ ਲੋਕ ਅਦਾਲਤ ਵਿੱਚ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।
Get all latest content delivered to your email a few times a month.