ਤਾਜਾ ਖਬਰਾਂ
ਅੰਮ੍ਰਿਤਸਰ, 23 ਮਈ 2025- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਇ ਟੀਕਾ ਕਰਨ ਵਾਲੇ ਵਿੱਦਿਆ ਮਾਰਤੰਡ ਅਤੇ ਟਕਸਾਲ ਸ਼ਹੀਦ ਭਾਈ ਸ਼ਹੀਦ ਮਨੀ ਸਿੰਘ ਜੀ ਦੇ ਦਸਵੇਂ ਮੁਖੀ ਗਿਆਨੀ ਕਿਰਪਾਲ ਸਿੰਘ ਦੀ 41ਵੀਂ ਬਰਸੀ ਅੱਜ ਡੇਰਾ ਸੰਤ ਅਮੀਰ ਸਿੰਘ ਸੱਤੋ ਕਾ ਬਾਜ਼ਾਰ ਵਿਖੇ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ।
ਅੱਜ ਸਵੇਰੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਸ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਕੀਰਤਨ ਦੀਵਾਨ ਸਜਾਏ ਗਏ।
ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਧਾਰਮਿਕ ਦੀਵਾਨ ਵਿੱਚ ਹਿੱਸਾ ਲਿਆ।
ਇਸ ਮੌਕੇ ਬਾਬਾ ਅਮਨਦੀਪ ਸਿੰਘ ਨੇ ਕਿਹਾ ਕਿ ਗਿਆਨੀ ਕਿਰਪਾਲ ਸਿੰਘ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੀ ਸਾਰੀ ਉਮਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕੀਤੀ। ਉਹਨਾਂ ਕਿਹਾ ਕਿ ਗਿਆਨੀ ਕਿਰਪਾਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਵਿਸਥਾਰ ਸਹਿਤ ਟੀਕਾ ਕਰਕੇ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਯਤਨ ਕੀਤਾ ਸੀ, ਜਿਸ ਨੂੰ ਸਦੀਵੀ ਰੂਪ ਵਿੱਚ ਯਾਦ ਰੱਖਿਆ ਜਾਵੇਗਾ।
ਧਾਰਮਿਕ ਦੀਵਾਨ ਵਿੱਚ ਕਥਾਕਾਰ ਗਿਆਣੀ ਵਿਸ਼ਾਲ ਸਿੰਘ ਨਹੀਂ ਵੀ ਗਿਆਨੀ ਕਿਰਪਾਲ ਸਿੰਘ ਦੇ ਜੀਵਨ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਗੁਰਬਾਣੀ ਦੀ ਕਥਾ ਕੀਤੀ।
ਸਮਾਗਮ ਨੂੰ ਮਹੰਤ ਸੂਰਤਾ ਸਿੰਘ, ਮਹੰਤ ਅਮਰੀਕ ਸਿੰਘ ਵੈਦ, ਗਿਆਨੀ ਅਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਗੋਬਿੰਦ ਸਿੰਘ, ਭਾਈ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਸਲੂਜਾ, ਭਾਈ ਜਸਵੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਰਜਿੰਦਰ ਸਿੰਘ ਰਾਜੂ, ਐਡਵੋਕੇਟ ਨਵਨੀਤ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਸੰਤ ਸੁਰਿੰਦਰ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ।
Get all latest content delivered to your email a few times a month.