ਤਾਜਾ ਖਬਰਾਂ
ਨਵੀਂ ਦਿੱਲੀ, 23 ਮਈ- ਸੁਪਰੀਮ ਕੋਰਟ ਨੇ ਆਨਲਾਈਨ ਅਤੇ ਆਫਲਾਈਨ ਰੂਪ ਵਿੱਚ ਚੱਲ ਰਹੀਆਂ ਸੱਟੇਬਾਜ਼ੀ ਐਪਲੀਕੇਸ਼ਨਾਂ ਨੂੰ ਨਿਯਮਤ ਕਰਨ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਇਕ ਜਨਹਿੱਤ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਇਨ੍ਹਾਂ ਐਪਸ ਰਾਹੀਂ ਹੋ ਰਹੀ ਸੱਟੇਬਾਜ਼ੀ ਅਸਲ ਵਿੱਚ ਜੂਏ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਅਤੇ ਇਹ ਸਮਾਜ ਲਈ ਹਾਨੀਕਾਰਕ ਹੈ।
ਪਟੀਸ਼ਨਕਰਤਾ ਨੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਅਜਿਹੀ ਸੱਟੇਬਾਜ਼ੀ ਦੀ ਵਕਾਲਤ ਦੇਸ਼ ਦੇ ਪ੍ਰਸਿੱਧ ਕ੍ਰਿਕਟਰਾਂ, ਫਿਲਮੀ ਅਦਾਕਾਰਾਂ ਅਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਵੱਲੋਂ ਕੀਤੀ ਜਾ ਰਹੀ ਹੈ, ਜੋ ਨੌਜਵਾਨਾਂ ਨੂੰ ਗਲਤ ਰਾਹ ’ਤੇ ਲਿਜਾਣ ਵਾਲਾ ਗੰਭੀਰ ਮਸਲਾ ਬਣ ਰਿਹਾ ਹੈ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ ਨੂੰ ਨਿਯਮਤ ਨਾ ਕਰਨਾ ਨੈਤਿਕ ਅਤੇ ਕਾਨੂੰਨੀ ਪੱਖੋਂ ਉਚਿਤ ਨਹੀਂ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਇਸ ਨੋਟਿਸ ਦੇ ਜਵਾਬ ਵਿਚ ਕੀ ਰੁਖ ਅਖਤਿਆਰ ਕਰਦੀ ਹੈ ਅਤੇ ਕੀ ਆਗਾਮੀ ਦਿਨਾਂ ਵਿੱਚ ਇਨ੍ਹਾਂ ਐਪਸ ਨੂੰ ਲੈ ਕੇ ਕੋਈ ਸਖ਼ਤ ਨੀਤੀ ਬਣਾਈ ਜਾਂਦੀ ਹੈ।
Get all latest content delivered to your email a few times a month.