ਤਾਜਾ ਖਬਰਾਂ
ਸਮਰਾਲਾ (ਖੰਨਾ), 23 ਮਈ: ਅੱਜ ਸਵੇਰੇ ਸਮਰਾਲਾ ਦੇ ਅੰਬੇਦਕਰ ਕਾਲੋਨੀ ਵਿੱਚ ਇੱਕ ਕਿਰਾਏਦਾਰ ਪਰਿਵਾਰ ਦੇ ਘਰ ਚ ਚੋਰੀ ਦੀ ਵੱਡੀ ਘਟਨਾ ਸਾਹਮਣੀ ਆਈ ਹੈ। ਜਾਣਕਾਰੀ ਮੁਤਾਬਕ, ਚੋਰਾਂ ਨੇ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚੋਂ ਲਗਭਗ ਸਾਢੇ ਚਾਰ ਲੱਖ ਰੁਪਏ ਨਕਦ ਅਤੇ ਤਿੰਨ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਇਹ ਪਰਿਵਾਰ, ਜਿਸਦਾ ਮੁਖੀ ਸੁੱਖੀ ਹੈ, ਕਹਿੰਦਾ ਹੈ ਕਿ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਨਾਲ ਵਾਲੇ ਕਮਰੇ ਵਿੱਚ ਸੁੱਤਾ ਹੋਇਆ ਸੀ। ਜਦ ਉਹ ਸਵੇਰੇ ਲਗਭਗ ਪੰਜ ਵਜੇ ਜਾਗਿਆ ਤਾਂ ਉਸ ਨੇ ਵੇਖਿਆ ਕਿ ਘਰ ਦੀ ਅਲਮਾਰੀ ਖੁੱਲੀ ਹੋਈ ਸੀ ਅਤੇ ਸਮਾਨ ਇੱਧਰ-ਉੱਧਰ ਖਿਲਰਿਆ ਹੋਇਆ ਸੀ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਅਲਮਾਰੀ ਵਿੱਚੋਂ ਰਕਮ ਅਤੇ ਸੋਨਾ ਗਾਇਬ ਸੀ।
ਸੁੱਖੀ ਨੇ ਦੱਸਿਆ ਕਿ ਇਹ ਰਕਮ ਉਸ ਨੇ ਆਪਣੇ ਨਵੇਂ ਘਰ ਦੀ ਤਾਮੀਰ ਲਈ ਸੰਭਾਲ ਕੇ ਰੱਖੀ ਹੋਈ ਸੀ। ਚੋਰਾਂ ਨੇ ਐਸਾ ਸਾਵਧਾਨੀ ਨਾਲ ਆਪਣਾ ਕੰਮ ਕੀਤਾ ਕਿ ਪਰਿਵਾਰ ਨੂੰ ਉਸ ਸਮੇਂ ਕਈ ਵੀ ਅਹਿਸਾਸ ਨਹੀਂ ਹੋਇਆ। ਉਨ੍ਹਾਂ ਨੇ ਕਮਰੇ ਦੇ ਦਰਵਾਜ਼ੇ ਦੇ ਸਾਹਮਣੇ ਸੋਫਾ ਰੱਖ ਦਿੱਤਾ ਅਤੇ ਖਿੜਕੀ 'ਤੇ ਪਰਦਾ ਲਟਕਾ ਦਿੱਤਾ, ਤਾਂ ਜੋ ਕੋਈ ਵੀ ਅੰਦਰ ਦੀ ਹਲਚਲ ਨਾ ਦੇਖ ਸਕੇ।
ਚੋਰੀ ਦੀ ਜਾਣਕਾਰੀ ਮਿਲਦਿਆਂ ਹੀ ਸੁੱਖੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਵਿਚ ਲੱਗ ਗਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.