ਤਾਜਾ ਖਬਰਾਂ
ਮੁੰਬਈ- ਇੱਕ ਵਾਰ ਫਿਰ ਸਲਮਾਨ ਖਾਨ ਦੇ ਘਰ ਵਿੱਚ ਇੱਕ ਵਿਅਕਤੀ ਜਬਰਦਸਤੀ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਇਹ ਘਟਨਾ 20 ਮਈ ਦੀ ਹੈ।ਇਹ ਖੁਲਾਸਾ ਅੱਜ ਯਾਨੀ ਵੀਰਵਾਰ ਨੂੰ ਹੋਇਆ।ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 23 ਸਾਲਾ ਦੋਸ਼ੀ ਦਾ ਨਾਂ ਜਤਿੰਦਰ ਕੁਮਾਰ ਹੈ ਅਤੇ ਉਹ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ। 2 ਦਿਨਾਂ 'ਚ ਇਹ ਦੂਜੀ ਘਟਨਾ ਸੀ।
ਬੀਤੀ ਰਾਤ ਈਸ਼ਾ ਛਾਬੜਾ ਨਾਂ ਦੀ ਔਰਤ ਨੇ ਗਲੈਕਸੀ ਅਪਾਰਟਮੈਂਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੋਵਾਂ ਮਾਮਲਿਆਂ ਦੀ ਜਾਂਚ ਜਾਰੀ ਹੈ।
ਬਾਂਦਰਾ ਪੁਲਿਸ ਨੇ ਸਲਮਾਨ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਅਧਿਕਾਰੀ ਸੰਦੀਪ ਨਰਾਇਣ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਹੈ। ਸੰਦੀਪ ਨੇ ਦੱਸਿਆ ਕਿ 20 ਮਈ ਨੂੰ ਸਵੇਰੇ 09:45 ਵਜੇ ਇੱਕ ਅਣਪਛਾਤੇ ਵਿਅਕਤੀ ਨੂੰ ਗਲੈਕਸੀ ਅਪਾਰਟਮੈਂਟ ਬਿਲਡਿੰਗ ਵਿੱਚ ਘੁੰਮਦੇ ਦੇਖਿਆ ਗਿਆ। ਮੈਂ ਉਸ ਨੂੰ ਸਮਝਾਇਆ ਅਤੇ ਜਾਣ ਲਈ ਕਿਹਾ। ਇਸ ’ਤੇ ਮੁਲਜ਼ਮ ਨੇ ਉਸ ਦਾ ਮੋਬਾਈਲ ਫੋਨ ਜ਼ਮੀਨ ’ਤੇ ਸੁੱਟ ਕੇ ਤੋੜ ਦਿੱਤਾ।
ਸੰਦੀਪ ਨੇ ਦੱਸਿਆ ਕਿ ਉਕਤ ਵਿਅਕਤੀ ਸ਼ਾਮ 7:15 ਵਜੇ ਦੇ ਕਰੀਬ ਗਲੈਕਸੀ ਅਪਾਰਟਮੈਂਟ ਦੇ ਮੇਨ ਗੇਟ 'ਤੇ ਮੁੜ ਆਇਆ ਅਤੇ ਇਮਾਰਤ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਕਾਰ 'ਚ ਗੇਟ ਅੰਦਰ ਦਾਖਲ ਹੋ ਗਿਆ। ਮੌਕੇ 'ਤੇ ਮੌਜੂਦ ਪੁਲਿਸ ਕਾਂਸਟੇਬਲ ਸੁਰਵੇ, ਮਹੇਤਰ, ਪਵਾਰ ਅਤੇ ਸੁਰੱਖਿਆ ਗਾਰਡ ਕਮਲੇਸ਼ ਮਿਸ਼ਰਾ ਨੇ ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਅਤੇ ਬਾਂਦਰਾ ਪੁਲਿਸ ਦੇ ਹਵਾਲੇ ਕਰ ਦਿੱਤਾ।
Get all latest content delivered to your email a few times a month.